ਵੱਡੀ ਖ਼ਬਰ : ਦਿਨ-ਦਿਹਾੜੇ ਜਿੰਮ ਦੇ ਕੋਚ ਨੂੰ ਗੋਲੀਆਂ ਨਾਲ ਭੁੰਨ੍ਹਿਆਂ

09/09/2020 4:58:46 PM

ਮੇਰਠ (ਵਾਰਤਾ) : ਉੱਤਰ ਪ੍ਰਦੇਸ਼ ਵਿਚ ਮੇਰਠ ਦੇ ਦੌਰਾਲਾ ਇਲਾਕੇ ਦੇ ਸਕੌਤੀ-ਨੰਗਲੀ ਮਾਰਗ 'ਤੇ ਬੁੱਧਵਾਰ ਸਵੇਰ ਦੀ ਸੈਰ ਨੂੰ ਨਿਕਲੇ ਜਿੰਮ ਕੋਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿੰਮ ਕੋਚ ਪਰਵਿੰਦਰ ਨੂੰ 5 ਗੋਲੀਆਂ ਮਾਰੀ ਗਈਆਂ ।

ਇਹ ਵੀ ਪੜ੍ਹੋ:  ਅਦਾਕਾਰਾ ਪ੍ਰਾਚੀ ਸਿੰਘ ਨਾਲ ਇਸ ਕ੍ਰਿਕਟਰ ਦੇ ਅਫੇਅਰ ਦੀਆਂ ਉਡੀਆਂ ਖ਼ਬਰਾਂ, ਫਲਰਟ ਕਰਦੇ ਆਏ ਨਜ਼ਰ (ਤਸਵੀਰਾਂ)

ਪੁਲਸ ਪ੍ਰਧਾਨ (ਸ਼ਹਿਰ) ਅਖਿਲੇਸ਼ ਨਰਾਇਣ ਸਿੰਘ ਨੇ ਇੱਥੇ ਕਿਹਾ ਕਿ ਮੋਟਸਾਈਕਲ ਸਵਾਰ 2 ਬਦਮਾਸ਼ਾਂ ਨੇ ਸਕੌਤੀ-ਨੰਗਲੀ ਮਾਰਗ 'ਤੇ ਜਿੰਮ ਕੋਚ ਦੀ ਮਾਰਨਿੰਗ ਵਾਕ ਦੌਰਾਨ ਗੋਲੀਆਂ ਨਾਲ ਭੁੰਨ ਕੇ ਹੱਤਿਆ ਕਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪੁੱਜੇ ਪਿੰਡ ਵਾਸੀਆਂ ਨੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਦੌੜ ਰਹੇ ਮੋਟਸਾਈਕਲ ਸਵਾਰ ਬਦਮਾਸ਼ਾਂ ਦਾ ਪਿੰਡ ਵਾਲਿਆਂ ਨੇ ਪਿੱਛਾ ਵੀ ਕੀਤਾ ਪਰ ਬਦਮਾਸ਼ ਫ਼ਰਾਰ ਹੋ ਗਏ। ਪਿੰਡ ਵਾਲਿਆਂ ਨੇ ਪਰਵਿੰਦਰ ਨੂੰ ਹਸਪਤਾਲ ਵਿਚ ਭੇਜਿਆ ਪਰ ਉੱਥੇ ਡਾਕਰਟਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਬਦਮਾਸ਼ਾਂ ਦੀ ਭਾਲ ਵਿਚ ਜੁਟੀ ਹੈ। ਪਰਵਿੰਦਰ ਜਿੰਮ ਵਿਚ ਕੋਚ ਦੇ ਨਾਲ ਠੇਕੇਦਾਰੀ ਦਾ ਕੰਮ ਵੀ ਕਰਦੇ ਸਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਲੈਣ-ਦੇਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਮਾਮਲੇ ਵਿਚ 2 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  WHO ਨੇ ਦੱਸਿਆ ਚੀਨ ਨੇ ਕੋਰੋਨਾ ਵਾਇਰਸ 'ਤੇ ਕਿਵੇਂ ਪ੍ਰਾਪਤ ਕੀਤੀ 'ਜਿੱਤ'


cherry

Content Editor

Related News