ਟੋਕੀਓ ਓਲੰਪਿਕ ''ਚ ਰੂਸੀ ਐਥਲੀਟਾਂ ਦਾ ਵਿਰੋਧ ਕਰਨਗੇ ਅਮਰੀਕੀ

12/11/2019 8:15:29 PM

ਮਾਸਕੋ- ਅਮਰੀਕਾ ਦੇ ਐਥਲੀਟਾਂ ਨੇ ਅਗਲੇ ਸਾਲ ਜਾਪਾਨ ਦੇ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਬੈਨ ਤੋਂ ਬਾਅਦ ਉਤਰਨ ਵਾਲੇ ਰੂਸੀ ਐਥਲੀਟਾਂ ਦਾ ਵਿਰੋਧ ਕਰਨ ਦੀ ਯੋਜਨਾ ਬਣਾਈ ਹੈ। ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਸੋਮਵਾਰ ਨੂੰ ਰੂਸ 'ਤੇ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਅਗਲੇ 4 ਸਾਲਾਂ ਤੱਕ ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਸਮੇਤ ਸਾਰੇ ਕੌਮਾਂਤਰੀ ਖੇਡ ਟੂਰਨਾਮੈਂਟਾਂ ਵਿਚ ਹਿੱਸਾ ਲੈਣ 'ਤੇ ਬੈਨ ਲਾ ਦਿੱਤਾ ਹੈ। ਇਸ ਬੈਨ ਤੋਂ ਬਾਅਦ ਹੁਣ ਰੂਸ ਅਗਲੇ ਸਾਲ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦਾ ਹਿੱਸਾ ਵੀ ਨਹੀਂ ਬਣ ਸਕੇਗਾ ਪਰ ਇਨ੍ਹਾਂ ਖੇਡਾਂ ਵਿਚ ਉਸ ਦੇ ਸਾਫ ਅਕਸ ਵਾਲੇ ਐਥਲੀਟਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਜੋ ਓਲੰਪਿਕ ਝੰਡੇ ਦੇ ਤਹਿਤ ਉਤਰਨਗੇ। ਇਸ ਦੌਰਾਨ ਉਸ ਦਾ ਰਾਸ਼ਟਰੀ ਗੀਤ ਨਹੀਂ ਵਜਾਇਆ ਜਾਵੇਗਾ।
ਅਮਰੀਕੀ ਐਥਲੀਟ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਜੇਕਰ ਉਹ ਤਮਗਾ ਜਿੱਤਦਾ ਹੈ ਅਤੇ ਕੋਈ ਰੂਸੀ ਐਥਲੀਟ ਵੀ ਟੋਕੀਓ ਓਲੰਪਿਕ-2020 ਵਿਚ ਉਸ ਦੇ ਨਾਲ ਪੋਡੀਅਮ 'ਤੇ ਜਗ੍ਹਾ ਬਣਾਉਂਦਾ ਹੈ ਤਾਂ ਉਹ ਉਸ ਦੇ ਨਾਲ ਪੋਡੀਅਮ ਸਾਂਝਾ ਨਹੀਂ ਕਰੇਗਾ।


Gurdeep Singh

Content Editor

Related News