ਓਲੰਪਿਕ ਕੁਆਲੀਫਾਇਰਸ ਲਈ ਅਮਰੀਕੀ ਟੀਮ ਭਾਰਤ ਪਹੁੰਚੀ
Friday, Oct 25, 2019 - 08:07 PM (IST)

ਭੁਵਨੇਸ਼ਵਰ- ਭਾਰਤ ਖਿਲਾਫ ਓਲੰਪਿਕ ਕੁਆਲੀਫਾਇਰਸ ਮੁਕਾਬਲਾ ਖੇਡਣ ਅਮਰੀਕਾ ਦੀ ਮਹਿਲਾ ਹਾਕੀ ਟੀਮ ਭਾਰਤ ਪਹੁੰਚ ਗਈ ਹੈ। ਇਹ ਮੁਕਾਬਲਾ 1 ਅਤੇ 2 ਨਵੰਬਰ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਖੇਡਿਆ ਜਾਵੇਗਾ । ਅਮਰੀਕੀ ਟੀਮ ਇਸ ਮੁਕਾਬਲੇ ਲਈ ਭੁਵਨੇਸ਼ਵਰ ਪਹੁੰਚ ਗਈ ਹੈ। ਅਮਰੀਕੀ ਟੀਮ ਦੀ ਕਪਤਾਨ ਕੈਥਲੀਨ ਸ਼ਾਰਕੀ ਨੇ ਭਾਰਤ 'ਚ ਇਕ ਵੱਡਾ ਈਵੈਂਟ ਖੇਡਣ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਭਾਰਤ 'ਚ ਖੇਡਣਾ ਰੋਮਾਂਚਕ ਹੈ । ਇਸ ਟੀਮ 'ਚ ਕੋਈ ਵੀ ਖਿਡਾਰਨ ਪਹਿਲਾਂ ਕਦੇ ਭਾਰਤ 'ਚ ਨਹੀਂ ਖੇਡੀ ਹੈ। ਸਾਨੂੰ ਓਲੰਪਿਕ ਕੁਆਲੀਫਾਇਰਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।
ਭਾਰਤੀ ਟੀਮ ਦਾ ਆਖਰੀ ਵਾਰ ਅਮਰੀਕਾ ਨਾਲ ਮੁਕਾਬਲਾ 2018 ਦੇ ਮਹਿਲਾ ਵਿਸ਼ਵ ਕੱਪ 'ਚ ਹੋਇਆ ਸੀ, ਜਿਥੇ ਭਾਰਤ ਨੇ 1-1 ਦਾ ਡਰਾਅ ਖੇਡਿਆ ਸੀ। ਓਲੰਪਿਕ ਕੁਆਲੀਫਾਇਰਸ 'ਚ 2 ਮੈਚ ਹੋਣਗੇ, ਜਿਸ 'ਚ ਅੰਕਾਂ ਦੇ ਆਧਾਰ 'ਤੇ ਫੈਸਲਾ ਹੋਵੇਗਾ ਕਿ ਕਿਹੜੀ ਟੀਮ ਅਗਲੇ ਸਾਲ ਟੋਕੀਓ ਓਲੰਪਿਕ 'ਚ ਖੇਡੇਗੀ।