ਕੈਨੇਡੀਆਈ ਟੈਨਿਸ ਖਿਡਾਰੀ ਨੂੰ ਡੇਟ ਕਰ ਰਹੀ ਹੈ ਯੂ. ਐੱਸ. ਓਪਨ ਚੈਂਪੀਅਨ ਬਿਆਂਕਾ

09/09/2019 6:57:35 PM

ਨਵੀਂ ਦਿੱਲੀ : ਯੂ. ਐੱਸ. ਓਪਨ ਜਿੱਤ ਕੇ ਚਰਚਾ ਵਿਚ ਆਈ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਇੰਟਰਨੈੱਟ ਸੈਂਸੇਸ਼ਨ ਬਣ ਗਈ ਹੈ। ਲੋਕ ਉਸਦੀ ਪਰਸਨਲ ਲਾਈਫ ਤੋਂ ਲੈ ਕੇ ਉਸਦੇ ਸ਼ੌਕ ਦੇ ਬਾਰੇ ਵਿਚ ਜਾਨਣਾ ਚਾਹੁੰਦੇ ਹਨ। ਇਸ ਵਿਚਾਲੇ ਬਿਆਂਕਾ ਦਾ ਬੋਆਏਫ੍ਰੈਂਡ ਵੀ ਚਰਚਾ ਵਿਚ ਆ ਗਿਆ ਹੈ।  ਬਿਆਂਕਾ ਕੈਨੇਡਾ ਦੇ ਹੀ ਟੈਨਿਸ ਖਿਡਾਰੀ ਬੈਂਜਾਮਿਨ ਸਿਗੋਈਨ ਨੂੰ ਡੇਟ ਕਰ ਰਹੀ ਹੈ। ਇਹ ਦੋਵੇਂ ਪਹਿਲੀ ਵਾਰ ਜੂਨੀਅਰ ਟੈਨਿਸ ਟੂਰਨਾਮੈਂਟ ਦੌਰਾਨ ਮਿਲੇ ਸਨ।  ਦੋਵਾਂ ਨੂੰ ਇਕ-ਦੂਜੇ ਦਾ ਸਾਥ ਇੰਨਾ ਚੰਗਾ ਲੱਗਾ ਕਿ ਉਹ ਡੇਟਿੰਗ ਕਰਨ ਲੱਗੇ। ਬੈਂਜਾਮਿਨ ਦੇ ਨਾਲ ਰਿਸ਼ਤੇ ਦੇ ਬਾਰੇ ਵਿਚ ਬਿਆਂਕਾ ਨੇ ਖੁਦ ਹੀ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾ ਕੇ ਦੱਸਿਆ ਸੀ। ਉਸ ਨੇ ਦੋਵਾਂ ਦੀ ਫੋਟੋ ਦੇ ਨਾਲ ਕੈਪਸ਼ਨ ਦਿੱਤੀ ਸੀ ਕਿ ਮੈਂ ਮੇਰੇ ਨੰਬਰ ਵਨ ਦੇ ਨਾਲ। ਨਾਲ ਹੀ ਕੁਮੈਂਟ ਬਾਕਸ ਵਿਚ ਉਸ ਨੇ ਲਿਖਿਆ ਸੀ, ''ਮੈਂ ਬਿਹਤਰ ਹੁੰਦੀ ਹਾਂ, ਮੈਂ ਜਦੋਂ ਵੀ ਤੁਹਾਡੇ ਨਾਲ ਹੁੰਦੀ ਹਾਂ।''

PunjabKesari

ਹਾਲਾਂਕਿ ਹਾਲ ਦੇ ਦਿਨਾਂ ਵਿਚ ਬੈਂਜਾਮਿਨ ਤੇ ਬਿਆਂਕਾ ਇਕੱਠੇ ਨਹੀਂ ਦਿਸਦੇ।  ਇਸਦੀ ਇਕ ਵਜ੍ਹਾ ਯੂ. ਐੱਸ. ਓਪਨ ਦੀ ਇਸ ਨਵੀਂ ਚੈਂਪੀਅਨ ਦਾ ਜ਼ਿਆਦਾ ਰੁੱਝੀ ਹੋਣਾ ਵੀ ਹੈ ਪਰ ਕਿਉਂਕਿ ਬਿਆਂਕਾ ਆਪਣਾ ਰਿਲੇਸ਼ਨ ਕਿਸੇ ਤੋਂ ਨਹੀਂ ਛੁਪਾਉਂਦੀ, ਅਜਿਹੇ ਵਿਚ ਇਹ ਖਬਰ ਸਾਫ ਹੈ ਕਿ ਉਸਦਾ ਕੋਈ ਨਵਾਂ ਬੋਆਏਫ੍ਰੈਂਡ ਨਹੀਂ ਬਣਿਆ ਹੈ। ਬਿਆਂਕਾ ਦਾ ਇਸ ਸਾਲ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ। ਉਹ ਮਾਰਚ ਤੋਂ ਾਬਅਦ ਤੋਂ ਕੋਈ ਮੈਚ ਨਹੀਂ ਹਾਰੀ ਹੈ। ਅਰਥਾਤ ਇਸ ਸਾਲ ਉਸ਼ਦਾ ਜਿੱਤ-ਹਾਰ ਦਾ ਰਿਕਰਾਡ 45-4 ਰਿਹਾ। ਉਸ ਨੇ ਲਗਾਤਰਾ 14ਵਾਂ ਮੈਚ ਵੀ ਜਿੱਤਿਆ ਹੈ। ਇਸਦਾ ਫਾਇਦਾ ਉਸ ਨੂੰ ਇਹ ਹੋਇਆ ਕਿ ਉਹ ਡਬਲਯੂ. ਟੀ. ਏ. ਰੈਂਕਿੰਗ ਵਿਚ 5ਵੇਂ ਸਥਾਨ 'ਤੇ ਪਹੁੰਚ ਗਈ ਹੈ।

PunjabKesari


Related News