ਰਿਸ਼ਭ ਪੰਤ ਤੇ ਉਨ੍ਹਾਂ ਦੇ ਪਰਿਵਾਰ ਲਈ ਉਰਵਸ਼ੀ ਰੌਟੇਲਾ ਦਾ ਇਹ ਟਵੀਟ ਜਿੱਤ ਰਿਹਾ ਹੈ ਪ੍ਰਸ਼ੰਸਕਾਂ ਦਾ ਦਿਲ

Saturday, Dec 31, 2022 - 03:56 AM (IST)

ਰਿਸ਼ਭ ਪੰਤ ਤੇ ਉਨ੍ਹਾਂ ਦੇ ਪਰਿਵਾਰ ਲਈ ਉਰਵਸ਼ੀ ਰੌਟੇਲਾ ਦਾ ਇਹ ਟਵੀਟ ਜਿੱਤ ਰਿਹਾ ਹੈ ਪ੍ਰਸ਼ੰਸਕਾਂ ਦਾ ਦਿਲ

ਨੈਸ਼ਨਲ ਡੈਸਕ : 30 ਦਸੰਬਰ ਦੇ ਦਿਨ ਭਾਰਤੀਆਂ ਨੂੰ ਇਕ ਤੋਂ ਬਾਅਦ ਇਕ ਦੁਖਦਾਈ ਖ਼ਬਰਾਂ ਸੁਣਨ ਨੂੰ ਮਿਲੀਆਂ। ਫੁੱਟਬਾਲ ਸਟਾਰ ਪੇਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਦੇ ਦਿਹਾਂਤ ਦੀ ਖ਼ਬਰ ਨੇ ਲੋਕਾਂ ਨੂੰ ਝਟਕਾ ਦਿੱਤਾ ਤਾਂ ਉਥੇ ਕ੍ਰਿਕਟਰ ਰਿਸ਼ਭ ਪੰਤ ਦੇ ਹਾਦਸੇ ਨੇ ਪ੍ਰਸ਼ੰਸਕਾਂ ਦੇ ਸਾਹ ਅਟਕਾ ਦਿੱਤੇ। ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਸ਼ੁੱਕਰਵਾਰ ਸਵੇਰੇ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਰਿਸ਼ਭ ਪੰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਭਾਰਤ ਦਾ ਸਟਾਰ ਖਿਡਾਰੀ ਹਾਲਾਂਕਿ ਖਤਰੇ ਤੋਂ ਬਾਹਰ ਹੈ ਅਤੇ ਮੈਕਸ ਹਸਪਤਾਲ 'ਚ ਇਲਾਜ ਅਧੀਨ ਹੈ।

ਇਹ ਵੀ ਪੜ੍ਹੋ : 31 ਦਸੰਬਰ ਨੂੰ 9 ਵਜੇ ਤੋਂ ਬਾਅਦ ਰਾਜੀਵ ਚੌਕ ਮੈਟਰੋ ਸਟੇਸ਼ਨ ਦਿੱਲੀ ਤੋਂ ਬਾਹਰ ਨਹੀਂ ਨਿਕਲ ਸਕਣਗੇ ਯਾਤਰੀ

ਉਰਵਸ਼ੀ ਨੇ ਕੀਤਾ ਟਵੀਟ

ਰਿਸ਼ਭ ਪੰਤ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਸ ਦਾ ਐਕਸੀਡੈਂਟ ਹੋ ਗਿਆ। ਫਿਲਹਾਲ ਕ੍ਰਿਕਟਰ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕ੍ਰਿਕਟਰ ਦੇ ਪ੍ਰਸ਼ੰਸਕ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਟੇਲਾ ਨੇ ਟਵੀਟ ਕੀਤਾ ਹੈ। ਉਰਵਸ਼ੀ ਨੇ ਟਵੀਟ 'ਚ ਲਿਖਿਆ, "ਮੈਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰਦੀ ਹਾਂ।"

PunjabKesari

ਇਹ ਵੀ ਪੜ੍ਹੋ : ਲਾਰੈਂਸ ਦੀ ਰਾਹ ’ਤੇ ਬੰਬੀਹਾ ਗਰੁੱਪ, ਪੈਸਿਆਂ ਦਾ ਲਾਲਚ ਦੇ ਕੇ ਨਾਬਾਲਗ ਨੌਜਵਾਨਾਂ ਤੋਂ ਕਰਵਾ ਰਿਹੈ ਸੰਗੀਨ ਅਪਰਾਧ

ਯੂਜ਼ਰਸ ਹੋਏ ਇੰਪ੍ਰੈਸ

ਉਰਵਸ਼ੀ ਦੇ ਇਸ ਟਵੀਟ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਹੋ ਗਏ ਹਨ। ਕਈ ਯੂਜ਼ਰਸ ਦਾ ਮੰਨਣਾ ਹੈ ਕਿ ਉਰਵਸ਼ੀ ਨੇ ਇਹ ਟਵੀਟ ਰਿਸ਼ਭ ਪੰਤ ਅਤੇ ਉਨ੍ਹਾਂ ਦੇ ਪਰਿਵਾਰ ਲਈ ਕੀਤਾ ਹੈ। ਇਸ ਦੇ ਲਈ ਅਦਾਕਾਰਾ ਦੀ ਤਾਰੀਫ ਵੀ ਹੋ ਰਹੀ ਹੈ। ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਇਸ ਨੂੰ ਪਿਆਰ ਕਹਿੰਦੇ ਹਨ।' ਇਕ ਹੋਰ ਨੇ ਲਿਖਿਆ, 'ਇਹ (ਦਿਲ ਤੋਂ) ਬਹੁਤ ਸ਼ਾਨਦਾਰ ਹੈ।' ਦੂਜੇ ਨੇ ਲਿਖਿਆ, 'ਸਭ ਠੀਕ ਹੋ ਜਾਵੇਗਾ, ਚਿੰਤਾ ਨਾ ਕਰੋ।'

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News