ਰਾਜਪੂਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਯੂਪੀ ਯੋਧਾਜ਼ ਨੇ ਤਮਿਲ ਥਲਾਈਵਾਸ ਨੂੰ ਹਰਾਇਆ

Saturday, Nov 23, 2024 - 02:44 PM (IST)

ਰਾਜਪੂਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਯੂਪੀ ਯੋਧਾਜ਼ ਨੇ ਤਮਿਲ ਥਲਾਈਵਾਸ ਨੂੰ ਹਰਾਇਆ

ਨੋਇਡਾ- ਯੂਪੀ ਯੋਧਾਜ਼ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਦੇ ਮੈਚ ਵਿਚ ਤਮਿਲ ਥਲਾਈਵਾਸ 'ਤੇ 40-25 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲੇ ਹਾਫ ਵਿੱਚ 13-13 ਦੀ ਬਰਾਬਰੀ ਤੋਂ ਬਾਅਦ, ਯੂਪੀ ਯੋਧਾ ਭਵਾਨੀ ਰਾਜਪੂਤ ਦੀ 'ਸੁਪਰ 10' ਦੀ ਬਦੌਲਤ ਜਿੱਤਣ ਵਿੱਚ ਕਾਮਯਾਬ ਰਹੀ। 

ਤਮਿਲ ਥਲਾਈਵਾਸ ਲਈ ਨਿਤੀਸ਼ ਕੁਮਾਰ ਨੇ 'ਹਾਈ 5' ਨਾਲ ਸ਼ਾਨਦਾਰ ਖੇਡ ਦਿਖਾਈ ਪਰ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ। ਦਿਨ ਦੇ ਦੂਜੇ ਮੈਚ 'ਚ ਦਬੰਗ ਦਿੱਲੀ ਕੇਸੀ ਨੇ ਜੈਪੁਰ ਪਿੰਕ ਪੈਂਥਰਸ 'ਤੇ 35-21 ਨਾਲ ਜਿੱਤ ਦਰਜ ਕੀਤੀ। ਦਿੱਲੀ ਲਈ ਆਸ਼ੂ ਮਲਿਕ ਨੇ ਨੌਂ ਅੰਕ ਬਣਾਏ। 


author

Tarsem Singh

Content Editor

Related News