UP T20 League : ਹੁਣ ਸੁਪਰਓਵਰ ''ਚ ਹੀਰੋ ਬਣੇ ਰਿੰਕੂ ਸਿੰਘ, 3 ਛੱਕੇ ਮਾਰ ਕੇ ਦਿਵਾਈ ਟੀਮ ਨੂੰ ਜਿੱਤ

Friday, Sep 01, 2023 - 11:23 AM (IST)

UP T20 League : ਹੁਣ ਸੁਪਰਓਵਰ ''ਚ ਹੀਰੋ ਬਣੇ ਰਿੰਕੂ ਸਿੰਘ, 3 ਛੱਕੇ ਮਾਰ ਕੇ ਦਿਵਾਈ ਟੀਮ ਨੂੰ ਜਿੱਤ

ਸਪੋਰਟਸ ਡੈਸਕ— ਯੂਪੀ ਟੀ-20 ਲੀਗ 'ਚ ਕਾਸ਼ੀ ਰੁਦਰਸ ਅਤੇ ਮੇਰਠ ਮਾਵੇਰਿਕਸ ਵਿਚਾਲੇ ਰੋਮਾਂਚਕ ਮੈਚ ਖੇਡਿਆ ਗਿਆ, ਜੋ ਸੁਪਰ ਓਵਰ ਤੱਕ ਚਲਾ ਗਿਆ। ਚੰਗੀ ਗੱਲ ਇਹ ਰਹੀ ਕਿ ਮੇਰਠ ਦੇ ਰਿੰਕੂ ਸਿੰਘ ਨੇ ਸੁਪਰ ਓਵਰ 'ਚ ਬੱਲੇਬਾਜ਼ੀ ਕੀਤੀ ਅਤੇ ਉਨ੍ਹਾਂ ਨੇ ਲਗਾਤਾਰ 3 ਛੱਕੇ ਲਗਾ ਕੇ ਆਪਣੀ ਟੀਮ ਦੀ ਜਿੱਤ ਦਾ ਰਸਤਾ ਸਾਫ਼ ਕਰ ਦਿੱਤਾ। ਇਹ ਯੂਪੀ ਟੀ-20 ਲੀਗ ਦਾ ਤੀਜਾ ਮੈਚ ਸੀ। ਇਸ ਤੋਂ ਪਹਿਲਾਂ ਗੋਰਖਪੁਰ ਲਾਇਨਜ਼ ਅਤੇ ਲਖਨਊ ਫਾਲਕਨਜ਼ ਵਿਚਾਲੇ ਖੇਡਿਆ ਗਿਆ ਮੈਚ ਵੀ ਸੁਪਰ ਓਵਰ 'ਚ ਚਲਾ ਗਿਆ ਸੀ। ਇਹ ਮੁਕਾਬਲਾ ਆਖਰਕਾਰ ਲਖਨਊ ਜਿੱਤਣ 'ਚ ਸਫ਼ਲ ਰਹੀ ਹੈ। 

Palak na jhapke 😴 nahin toh miss hojayenge #RinkuSingh 🔥 ke zabardast 6⃣6⃣6⃣#AbMachegaBawaal #JioUPT20 #UPT20onJioCinema pic.twitter.com/vrZuMqPn9D

— JioCinema (@JioCinema) August 31, 2023


ਹਾਲਾਂਕਿ ਮੇਰਠ ਨੇ ਪਹਿਲੇ ਖੇਡਦੇ ਹੋਏ 20 ਓਵਰਾਂ 'ਚ 4 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਸਨ। ਮਾਧਵ ਕੌਸ਼ਿਕ ਨੇ 52 ਗੇਂਦਾਂ 'ਤੇ 9 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 87 ਦੌੜਾਂ ਬਣਾਈਆਂ ਜਦਕਿ ਸ਼ੋਏਬ ਸਿੱਦੀਕੀ ਨੇ 15 ਗੇਂਦਾਂ 'ਤੇ 24 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਹਿਮਦ ਅਤੇ ਦਿਵਿਆਂਸ਼ ਜੋਸ਼ੀ ਨੇ 17-17 ਦੌੜਾਂ ਬਣਾ ਕੇ ਸਕੋਰ ਨੂੰ 181 ਤੱਕ ਪਹੁੰਚਾਇਆ। ਗੇਂਦਬਾਜ਼ੀ ਕਰਦੇ ਹੋਏ ਸ਼ਿਵਾ ਸਿੰਘ ਨੇ 21 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਇਹ ਵੀ ਪੜ੍ਹੋ-33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਜੇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨ

PunjabKesari
ਜਵਾਬ 'ਚ ਖੇਡਣ ਉਤਰੀ ਕਾਸ਼ੀ ਦੀ ਟੀਮ ਲਈ ਕਰਨ ਸ਼ਰਮਾ ਨੇ 58 ਦੌੜਾਂ ਅਤੇ ਸ਼ਿਵਮ ਬਾਂਸਲ ਨੇ 57 ਦੌੜਾਂ ਬਣਾਈਆਂ। ਅੰਤ 'ਚ ਮੁਹੰਮਦ ਸ਼ਰੀਮ ਨੇ 4 ਗੇਂਦਾਂ 'ਤੇ 16 ਦੌੜਾਂ ਬਣਾ ਕੇ ਮੈਚ ਬਰਾਬਰ ਕਰ ਦਿੱਤਾ। ਸੁਪਰ ਓਵਰ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਾਸ਼ੀ ਨੇ 16 ਦੌੜਾਂ ਬਣਾਈਆਂ। ਕਰਨ ਸ਼ਰਮਾ ਨੇ 5 ਗੇਂਦਾਂ 'ਤੇ 10 ਦੌੜਾਂ ਅਤੇ ਮੁਹੰਮਦ ਸ਼ਰੀਮ ਨੇ 6 ਦੌੜਾਂ ਬਣਾਈਆਂ। ਮੇਰਠ ਦੇ ਸਾਹਮਣੇ 17 ਦੌੜਾਂ ਦਾ ਟੀਚਾ ਸੀ। ਰਿੰਕੂ ਸਿੰਘ ਨੇ ਪਹਿਲੀਆਂ ਤਿੰਨ ਗੇਂਦਾਂ 'ਤੇ ਤਿੰਨ ਛੱਕੇ ਜੜੇ। ਇਸ ਤੋਂ ਬਾਅਦ ਉਨ੍ਹਾਂ ਨੇ ਡਬਲ ਲੈ ਕੇ ਆਪਣੀ ਟੀਮ ਨੂੰ ਰੋਮਾਂਚਕ ਜਿੱਤ ਦਿਵਾਈ।

ਇਹ ਵੀ ਪੜ੍ਹੋ- ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News