ਉਨਮੁਕਤ ਚੰਦ ਬਿਗ ਬੈਸ਼ ਲੀਗ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ, ਇਸ ਟੀਮ ਦੇ ਖ਼ਿਲਾਫ਼ ਕੀਤਾ ਡੈਬਿਊ

01/18/2022 7:13:08 PM

ਸਪੋਰਟਸ ਡੈਸਕ- ਉਨਮੁਕਤ ਚੰਦ ਮੰਗਲਵਾਰ ਨੂੰ ਬਿਗ ਬੈਸ਼ ਲੀਗ 'ਚ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ। ਉਨਮੁਕਤ ਚੰਦ ਨੇ ਮੈਲਬੋਰਨ ਦੇ ਡਾਕਲੈਂਡਸ ਸਟੇਡੀਅਮ 'ਚ ਹੋਬਾਰਟ ਹਰੀਕੇਂਸ ਦੇ ਖਿਲਾਫ਼ ਮੈਲਬੋਰਨ ਰੇਨੇਗੇਡਸ ਦੇ ਲਈ ਡੈਬਿਊ ਕੀਤਾ ਤੇ ਇਹ ਉਪਲੱਬਧੀ ਆਪਣੇ ਨਾਂ ਕੀਤੀ।

ਉਨਮੁਕਤ ਚੰਦ ਨੇ ਪਿਛਲੇ ਸਾਲ ਭਾਰਤ 'ਚ ਆਪਣੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਨੇ ਆਈ. ਪੀ. ਐੱਲ. 'ਚ ਦਿੱਲੀ ਡੇਅਰਡੇਵਿਲਸ, ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਦੇ ਲਈ ਮੈਚ ਖੇਡਿਆ ਹੈ। ਉਨ੍ਹਾਂ ਨੇ ਤਕਰੀਬਨ ਇਕ ਦਹਾਕੇ ਤਕ ਘਰੇਲੂ ਕ੍ਰਿਕਟ ਖੇਡਿਆ ਜਿਸ 'ਚ ਉਨ੍ਹਾਂ ਜਿਸ 'ਚ ਉਨ੍ਹਾਂ 67 ਫਰਸਟ ਕਲਾਸ ਮੈਚ ਖੇਡੇ ਹਨ।

ਉਨਮੁਕਤ ਚੰਦ ਸਾਲ 2012 'ਚ ਆਸਟਰੇਲੀਆ 'ਚ ਖੇਡੇ ਗਏ ਅੰਡਰ-19 ਵਿਸ਼ਵ ਕੱਪ ਭਾਰਤੀ ਟੀਮ ਨੂੰ ਖ਼ਿਤਾਬ ਜਿੱਤਾ ਕੇ ਚਰਚਾ 'ਚ ਆਏ। ਉਨਮੁਕਤ ਚੰਦ ਨੇ ਫਾਈਨਲ ਮੈਚ 'ਚ ਆਸਟਰੇਲੀਆ ਟੀਮ ਦੇ ਖ਼ਿਲਾਫ਼ ਅਜੇਤੂ 111 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਿਵਾਈ। ਫਾਈਨਲ ਮੈਚ 'ਚ ਖੇਡੀ ਗਈ ਉਨ੍ਹਾਂ ਦੀ ਇਸ ਸ਼ਾਨਦਾਰ ਪਾਰੀ ਦੇ ਕਾਰਨ ਉਨ੍ਹਾ ਨੂੰ ਮੈਨ ਆਫ਼ ਦਿ ਮੈਚ ਦਾ ਐਵਾਰਡ ਵੀ ਮਿਲਿਆ।


Tarsem Singh

Content Editor

Related News