'ਯੂਨੀਵਰਸ ਬੌਸ' ਨੇ ਦੀਪਕਾ ਪਾਦੁਕੋਣ ਨੂੰ ਲੈ ਕੇ ਜ਼ਾਹਰ ਕੀਤੀ ਇਹ ਖ਼ਾਹਿਸ਼, ਸੁਣਕੇ ਹੈਰਾਨ ਹੋਣਗੇ ਰਣਵੀਰ

Friday, May 26, 2023 - 12:39 PM (IST)

'ਯੂਨੀਵਰਸ ਬੌਸ' ਨੇ ਦੀਪਕਾ ਪਾਦੁਕੋਣ ਨੂੰ ਲੈ ਕੇ ਜ਼ਾਹਰ ਕੀਤੀ ਇਹ ਖ਼ਾਹਿਸ਼, ਸੁਣਕੇ ਹੈਰਾਨ ਹੋਣਗੇ ਰਣਵੀਰ

ਸਪੋਰਟਸ ਡੈਸਕ- 'ਯੂਨੀਵਰਸ ਬੌਸ' ਦੇ ਨਾਮ ਨਾਲ ਮਸ਼ਹੂਰ ਵੈਸਟਇੰਡੀਜ਼ ਦੇ ਦਿੱਗਜ਼ ਕ੍ਰਿਕਟਰ ਕ੍ਰਿਸ ਗੇਲ ਦਾ ਹਾਲ ਹੀ ਵਿਚ ਇਕ ਗਾਣਾ ਰਿਲੀਜ਼ ਹੋਇਆ ਹੈ, ਜਿਸ ਦਾ ਨਾਮ 'ਓਹ ਫਾਤਿਮਾ' ਹੈ। ਉਨ੍ਹਾਂ ਨੇ ਇਹ ਗਾਣਾ ਸਿੰਗਰ ਆਰਕੋ ਨਾਲ ਮਿਲ ਕੇ ਗਾਇਆ ਹੈ। ਗਾਣਾ ਰਿਲੀਜ਼ ਹੋਣ ਦੇ ਬਾਅਦ ਗੇਲ ਨੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਡਾਂਸ ਕਰਨ ਦੀ ਖਾਹਿਸ਼ ਜ਼ਾਹਰ ਕੀਤੀ ਹੈ। ਗੇਲ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਕਦੇ ਕਿਸੇ ਬਾਲੀਵੁੱਡ ਅਦਾਕਾਰਾ ਨਾਲ ਡਾਂਸ ਕਰਨ ਦਾ ਮੌਕਾ ਮਿਲਿਆ ਤਾਂ ਉਹ ਦੀਪਿਕਾ ਹੋਵੇਗੀ।

ਇਹ ਵੀ ਪੜ੍ਹੋ: ਏਸ਼ੀਆ ਕੱਪ ਖੇਡਣ ਨੂੰ ਲੈ ਕੇ ਭਾਰਤ-ਪਾਕਿ 'ਚ ਰੇੜਕਾ ਬਰਕਰਾਰ, ਜੈ ਸ਼ਾਹ ਦਾ ਅਹਿਮ ਬਿਆਨ ਆਇਆ ਸਾਹਮਣੇ

 

 
 
 
 
 
 
 
 
 
 
 
 
 
 
 
 

A post shared by ARKO (@arko.pravo.mukherjee)

ਗੇਲ ਨੇ ਕਿਹਾ ਕੇ ਮੈਂ ਦੀਪਿਕਾ ਨੂੰ ਮਿਲ ਚੁੱਕਾ ਹਾਂ। ਉਹ ਬਹੁਤ ਹੀ ਚੰਗੀ ਮਹਿਲਾ ਹੈ। ਮੌਕਾ ਮਿਲਿਆ ਤਾਂ ਮੈਂ ਕਿਸੇ ਗਾਣੇ ਵਿਚ ਦੀਪਿਕਾ ਨਾਲ ਡਾਂਸ ਕਰਨਾ ਚਾਹਾਂਗਾ। ਆਪਣੇ ਮਿਊਜ਼ਿਕ ਕਰੀਅਰ ਬਾਰੇ ਗੱਲ ਕਰਦੇ ਹੋਏ ਗੇਲ ਨੇ ਕਿਹਾ ਕਿ ਇਹ ਸਭ ਮਹਾਮਾਰੀ ਦੌਰਾਨ ਸ਼ੁਰੂ ਹੋਇਆ। ਜਦੋਂ ਅਸੀਂ ਸਾਰੇ ਘਰਾਂ ਵਿਚ ਬੰਦ ਸੀ। ਮੇਰੇ ਇਕ ਦੋਸਤ ਨੇ ਕਿਹਾ ਕਿ ਇਕੱਠੇ ਇਕ ਗਾਣਾ ਕਰਦੇ ਹਾਂ। ਉਹ ਮੇਰੇ ਘਰ ਆਏ ਅਤੇ ਅਸੀਂ ਗਾਣਾ ਗਾਇਆ। ਮੈਂ ਇਸ ਬਹੁਤ ਪ੍ਰਭਾਵਿਤ ਹੋਇਆ ਅਤੇ ਸਭ ਤੋਂ ਚਗੀ ਗੱਲ ਇਹ ਸੀ ਕਿ ਜਮੈਕਾ ਦੇ ਲੋਕਾਂ ਨੇ ਇਸ ਨੂੰ ਸਵੀਕਾਰ ਕੀਤਾ, ਜਿਸ ਮਗਰੋਂ ਇਕ ਹੋਰ ਗਾਣਾ ਤਿਆਰ ਕੀਤਾ। ਆਖਰਕਾਰ, ਮੈਂ ਆਪਣੇ ਘਰ ਵਿੱਚ ਆਪਣਾ ਸਟੂਡੀਓ ਸਥਾਪਤ ਕੀਤਾ ਅਤੇ ਸੰਗੀਤ ਉਦਯੋਗ ਵਿੱਚ ਲੋਕਾਂ ਨਾਲ ਗੱਲਬਾਤ ਸ਼ੁਰੂ ਕੀਤੀ। ਆਪਣੇ ਕ੍ਰਿਕਟ ਕਰੀਅਰ ਦੇ ਕਿਸੇ ਵੀ ਮੋੜ 'ਤੇ ਮੈਂ ਕਲਪਨਾ ਨਹੀਂ ਕੀਤੀ ਸੀ ਕਿ ਮੈਂ ਕਦੇ ਗਾਇਕੀ ਵਿੱਚ ਕਰੀਅਰ ਬਣਾਵਾਂਗਾ।

PunjabKesari

ਇਹ ਵੀ ਪੜ੍ਹੋ: ਕ੍ਰਿਕਟਰ ਰਿਸ਼ਭ ਪੰਤ ਬਿਨਾਂ ਸਹਾਰੇ ਮੁੰਬਈ ਏਅਰਪੋਰਟ 'ਤੇ ਹੋਏ ਸਪਾਟ, ਡੈਸ਼ਿੰਗ ਲੁੱਕ 'ਚ ਆਏ ਨਜ਼ਰ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News