ਤਣਾਅ ਤੋਂ ਬਚਣ ਲਈ ਧਵਨ ਨੇ ਅਪਣਾਇਆ ਇਹ ਅਨੋਖਾ ਤਰੀਕਾ, ਦੋਖੋ ਤਸਵੀਰਾਂ

Wednesday, May 15, 2019 - 01:20 PM (IST)

ਨਵੀਂ ਦਿੱਲੀ : ਡੇਢ ਮਹੀਨੇ ਤੱਕ ਚੱਲੇ ਆਈ. ਪੀ. ਐੱਲ. 2019 ਦੀ ਸਮਾਪਤੀ ਹੋ ਚੁੱਕੀ ਹੈ ਅਤੇ ਲਗਭਗ ਹਰ ਕ੍ਰਿਕਟ ਪ੍ਰੇਮੀ ਨੂੰ ਕ੍ਰਿਕਟ ਵਿਸ਼ਵ ਕੱਪ ਦਾ ਇੰਤਜ਼ਾਰ ਹੈ। ਕੁਝ ਹੀ ਹਫਤਿਆਂ ਵਿਚ ਸ਼ੁਰੂ ਹੋਣ ਵਾਲੇ ਮਹਾਕੁੰਭ ਲਈ ਸਾਰੀਆਂ ਟੀਮਾਂ ਜੀ-ਜਾਨ ਲਗਾ ਰਹੀਆਂ ਹਨ। ਇਸ ਮਾਮਲੇ ਵਿਚ ਟੀਮ ਇੰਡੀਆ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਆਈ. ਪੀ. ਐੱਲ. ਦੀ ਸਮਾਪਤੀ ਦੇ ਬਾਅਦ ਹੁਣ ਸਾਰਿਆਂ ਦਾ ਧਿਆਨ ਵਿਸ਼ਵ ਕੱਪ ਵੱਲ ਹੈ। ਇੰਗਲੈਂਡ ਵੇਲਸ ਵਿਚ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤੀ ਟੀਮ ਵਿਰਾਟ ਦੀ ਕਪਤਾਨੀ ਵਿਚ ਖਿਤਾਬ ਆਪਣੇ ਨਾਂ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਇਸਦੇ ਲਈ ਟੀਮ ਇੰਡੀਆ ਨੂੰ ਆਪਣੀ ਸਲਾਮੀ ਜੋੜੀ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਤੋਂ ਕਾਫੀ ਉਮੀਦਆਂ ਹਨ। ਅਜਿਹੇ 'ਚ ਸ਼ਿਖਰ ਧਵਨ ਨੇ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ।

PunjabKesari

ਆਈ. ਸੀ. ਸੀ ਦੇ ਇਸ ਵੱਡੇ ਟੂਰਨਾਮੈਂਟ ਵਿਚ ਦਮਦਾਰ ਪ੍ਰਦਰਸ਼ਨ ਕਰਨ ਵਾਲੇ ਗੱਬਰ ਦੇ ਨਾਂ ਨਾਲ ਮਸ਼ਹੂਰ ਸ਼ਿਖਰ ਧਵਨ ਨੇ ਦੱਸਿਆ ਕਿ ਅੱਜ ਕਲ ਉਹ ਸ਼ਾਸਤਰੀ ਸੰਗੀਤ ਵਿਚ ਰੂਚੀ ਲੈਂਦਿਆਂ ਵੰਜਲੀ ਵਜਾਉਣਾ ਸਿਖ ਰਹੇ ਹਨ। ਧਵਨ ਨੇ ਕਿਹਾ ਕਿ ਮੈਨੂੰ ਸੂਫੀ ਸੰਗੀਤ ਕਾਫੀ ਪਸੰਦ ਹੈ। ਵਡਾਲੀ ਬ੍ਰਦਰਸ ਮੇਰੇ ਪਸੰਦੀਦਾ ਹਨ। ਹੁਣ ਮੈਂ ਵੰਜਲੀ ਵੀ ਸਿਖ ਰਿਹਾ ਹਾਂ। ਧਵਨ ਨੇ ਦੱਸਿਆ ਕਿ ਵੰਜਲੀ ਅਤੇ ਸੰਗੀਤ ਉਸ ਨੂੰ ਤਣਾਅ ਮੁਕਤ ਕਰਨ 'ਚ ਕਾਫੀ ਮਦਦਗਾਰ ਸਾਬਤ ਹੋ ਰਹੇ ਹਨ। ਹਰ ਇੰਸਾਨ ਨੂੰ ਜ਼ਿੰਦਗੀ ਵਿਚ ਕੁਝ ਸ਼ੌਂਕ ਰੱਖਣਾ ਚਾਹੀਦਾ ਹੈ। ਦੱਸ ਦਈਏ ਕਿ ਆਈ. ਪੀ. ਐੱਲ. ਵਿਚ ਸ਼ਿਖਰ ਧਵਨ ਨੇ ਕਾਫੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਉਸਨੇ ਦਿੱਲੀ ਵੱਲੋਂ ਖੇਡਦਿਆਂ 16 ਮੈਚਾਂ ਵਿਚ 521 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ 5 ਅਰਧ ਸੈਂਕੜੇ ਵੀ ਲਗਾਏ।

PunjabKesari

PunjabKesari


Related News