ਚਾਰ ਵਾਰ ਦਾ ਚੈਂਪੀਅਨ ਭਾਰਤ ਦਾ ਸ਼੍ਰੀਲੰਕਾ ਖਿਲਾਫ ਵਿਸ਼ਵ ਕੱਪ ਦਾ ਆਗਾਜ਼

01/18/2020 6:25:14 PM

ਸਪੋਰਟਸ ਡੈਸਕ— ਸਾਬਕਾ ਚੈਂਪੀਅਨ ਤੇ ਚਾਰ ਵਾਰ ਦੀ ਚੈਂਪੀਅਨ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਸ਼੍ਰੀਲੰਕਾ ਵਿਰੁੱਧ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਉਤਰੇਗੀ, ਜਿੱਥੇ ਉਸਦਾ ਟੀਚਾ ਇਸ ਵਾਰ 5ਵੀਂ ਵਾਰ ਖਿਤਾਬ 'ਤੇ ਕਬਜ਼ਾ ਕਰਨਾ ਹੋਵੇਗਾ। ਆਈ. ਸੀ. ਸੀ. ਵਿਸ਼ਵ ਕੱਪ ਦੇ 13ਵੇਂ ਸੈਸ਼ਨ 'ਚ ਵੀ ਭਾਰਤੀ ਟੀਮ ਖਿਤਾਬ ਦੀ ਮੁੱਖ ਦਾਅਵੇਦਾਰਾਂ 'ਚ ਸ਼ਾਮਲ ਹੈ। ਭਾਰਤ ਨੇ ਵਿਸ਼ਵ ਕੱਪ ਲਈ ਮਜਬੂਤ ਤਿਆਰੀ ਕੀਤੀ ਹੈ ਤੇ ਇੱਥੇ ਆਉਣ ਤੋਂ ਪਹਿਲਾਂ ਉਸ ਨੇ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਿਊਜ਼ੀਲੈਂਡ ਨੂੰ ਹਰਾ ਕੇ ਚਾਰ ਦੇਸ਼ਾਂ ਦੀ ਟੂਰਨਾਮੈਂਟ ਜਿੱਤਿਆ ਸੀ।PunjabKesari

ਭਾਰਤ ਨੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ 'ਚ ਹੁਣ ਤਕ ਕੁਲ 77 ਮੈਚਾਂ 'ਚੋਂ 58 ਜਿੱਤੇ ਹਨ ਤੇ ਉਹ ਟੂਰਨਾਮੈਂਟ ਦੀ ਸਭ ਤੋਂ ਮਜ਼ਬੂਤ ਤੇ ਸਫਲ ਟੀਮਾਂ 'ਚੋਂ ਹੈ ਪਰ ਬੰਗਲਾਦੇਸ਼, ਸ਼੍ਰੀਲੰਕਾ, ਨਿਊਜ਼ੀਲੈਂਡ ਤੇ ਅਫਗਾਨਿਸਤਾਨ ਵਰਗੀਆਂ ਟੀਮਾਂ ਉਸ ਨੂੰ ਹੈਰਾਨ ਕਰ ਸਕਦੀਆਂ ਹਨ, ਜਿਨ੍ਹਾਂ ਨੇ ਕਦੇ ਖਿਤਾਬ ਨਹੀਂ ਜਿੱਤਿਆ ਹੈ। ਅਜਿਹੇ 'ਚ ਸ਼੍ਰੀਲੰਕਾ ਵਿਰੁੱਧ ਜਿੱਤ ਨਾਲ ਸਫਲ ਸ਼ੁਰੂਆਤ ਹਾਸਲ ਕਰਨ 'ਤੇ ਉਸ ਨੂੰ ਧਿਆਨ ਦੇਣ ਲਈ ਹਰ ਵਿਭਾਗ 'ਚ ਬਿਹਤਰ ਖੇਡ ਦਿਖਾਉਣੀ ਪਵੇਗੀ।


Related News