IND vs PAK : ਜਾਣੋ ਅੰਡਰ-19 WC ਦੇ ਮੈਚਾਂ ''ਚ ਕਿਸ ਟੀਮ ਦਾ ਪਲੜਾ ਰਿਹਾ ਭਾਰੀ

Tuesday, Feb 04, 2020 - 10:48 AM (IST)

IND vs PAK : ਜਾਣੋ ਅੰਡਰ-19 WC ਦੇ ਮੈਚਾਂ ''ਚ ਕਿਸ ਟੀਮ ਦਾ ਪਲੜਾ ਰਿਹਾ ਭਾਰੀ

ਸਪੋਰਟਸ ਡੈਸਕ— ਚਾਰ ਵਾਰ ਦੀ ਚੈਂਪੀਅਨ ਭਾਰਤੀ ਟੀਮ ਮੰਗਲਵਾਰ ਨੂੰ ਅੰਡਰ-19 ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਪਾਕਿਸਤਾਨ ਦੀ ਟੀਮ ਦੇ ਸਾਹਮਣੇ ਹੋਵੇਗੀ। ਲੰਬੇ ਸਮੇਂ ਦੀ ਵਿਰੋਧੀ ਟੀਮਾਂ ਜਦੋਂ ਵੀ ਕਿਸੇ ਟੂਰਨਾਮੈਂਟ 'ਚ ਇਕ ਦੂਜੇ ਦੇ ਖਿਲਾਫ ਖੇਡਦੀਆਂ ਹਨ ਤਾਂ ਰੋਮਾਂਚ ਦੀ ਗਾਰੰਟੀ ਹੁੰਦੀ ਹੈ।

ਜਾਣੋ ਕਿਸ ਟੀਮ ਦਾ ਪਲੜਾ ਰਿਹੈ ਭਾਰਤੀ
ਦੋਵੇਂ ਹੀ ਟੀਮਾਂ ਇਸ ਵਾਰ ਸੈਮੀਫਾਈਨਲ ਤਕ ਦੇ ਸਫਰ 'ਚ ਅਜੇਤੂ ਰਹੀਆਂ ਹਨ। ਕਪਤਾਨ ਪ੍ਰਿਯਮ ਗਰਗ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਕੁਆਰਟਰ ਫਾਈਨਲ 'ਚ ਆਸਟਰੇਲੀਆ ਤਾਂ ਰੋਹੇਲ ਨਜ਼ੀਰ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੇ ਅਫਗਾਨਿਸਤਾਨ ਨੂੰ ਹਰਾਇਆ ਹੈ। ਅਜੇ ਤਕ ਅੰਡਰ-19 ਵਰਲਡ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਵਾਰ ਮੁਕਾਬਲਾ ਹੋ ਚੁੱਕਾ ਹੈ। ਇਸ 'ਚੋਂ ਪੰਜ ਮੌਕਿਆਂ 'ਤੇ ਪਾਕਿਸਤਾਨ ਨੇ ਜਿੱਤ ਹਾਸਲ ਕੀਤੀ ਹੈ ਤਾਂ 4 ਵਾਰ ਭਾਰਤ ਜਿੱਤਿਆ ਹੈ।
PunjabKesari
ਪੋਚੇਫਸਟਰੂਮ ਮੈਦਾਨ ਦਾ ਰਿਕਾਰਡ
ਕੁਲ ਮੈਚ : 26
ਪਹਿਲਾਂ ਬੱਲੇਬਾਜ਼ੀ ਕਰਦੇ : 10 ਜਿੱਤੇ
ਪਹਿਲਾਂ ਗੇਂਦਬਾਜ਼ੀ ਕਰਦੇ : 14 ਜਿੱਤ
ਪਹਿਲੀ ਪਾਰੀ ਦਾ ਔਸਤ ਸਕੋਰ : 227
ਦੂਜੀ ਪਾਰੀ ਦਾ ਔਸਤ ਸਕੋਰ : 192
ਸਭ ਤੋਂ ਵੱਧ ਸਕੋਰ : 418/5 ਦੱਖਣੀ ਅਫਰੀਕਾ ਬਨਾਮ ਜ਼ਿੰਬਾਬਵੇ
ਘੱਟੋ-ਘੱਟ ਸਕੋਰ : 45/10 ਨਾਮੀਬੀਆ ਬਨਾਮ ਆਸਟਰੇਲੀਆ
ਸਰਵਸ੍ਰੇਸ਼ਠ ਚੇਜ਼ :  273/2 ਦੱਖਣੀ ਅਫਰੀਕਾ ਬਨਾਮ ਜ਼ਿੰਬਾਬਵੇ
PunjabKesari
ਪਿੱਚ ਦੀ ਸਥਿਤੀ
ਸੇਨਵੇਸ ਪਾਰਕ ਦੀ ਪਿੱਚ ਨੂੰ ਬੱਲੇਬਾਜ਼ਾਂ ਲਈ ਲਾਹੇਵੰਦ ਮੰਨਿਆ ਜਾਂਦਾ ਹੈ। ਬਾਕੀ ਦੱਖਣੀ ਅਫਰੀਕੀ ਟ੍ਰੈਕਾਂ ਤੋਂ ਅਲਗ ਇਸ ਪਿੱਚ 'ਤੇ ਵਨ-ਡੇ ਫਾਰਮੈਟ 'ਚ 418 ਦੌੜਾਂ ਵੀ ਬਣ ਚੁੱਕੀਆਂ ਹਨ। ਹਾਲਾਂਕਿ ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 227 ਹੈ। ਅਜਿਹੇ 'ਚ ਭਾਰਤੀ ਬੱਲੇਬਾਜ਼ਾਂ 'ਤੇ ਕਾਫੀ ਦਾਰੋਮਦਾਰ ਹੋਵੇਗਾ। ਇਸ ਪਿੱਚ 'ਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਜ਼ਿਆਦਾ ਫਾਇਦੇ 'ਚ ਰਹਿੰਦੀ ਹੈ।
PunjabKesari
ਅਜਿਹਾ ਰਹੇਗਾ ਮੌਸਮ
ਪੌਚੇਫਰਸਟੂਰਮ 'ਚ ਕੁਝ ਦਿਨ ਪਹਿਲਾਂ ਮੀਂਹ ਪਿਆ ਸੀ। ਪਰ ਮੰਗਲਵਾਰ ਨੂੰ ਆਸਮਾਨ ਸਾਫ ਰਹੇਗਾ। ਹਲਕੇ ਬੱਦਲ ਜ਼ਰੂਰ ਹੋਣਗੇ ਪਰ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਮੈਦਾਨ 'ਤੇ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਇੱਥੇ ਤਾਪਮਾਨ 31 ਤੋਂ 17 ਡਿਗਰੀ ਦੇ ਵਿਚਾਲੇ ਰਹੇਗਾ ਅਤੇ ਨਮੀ 39 ਫੀਸਦੀ ਤਕ ਰਹਿਣ ਦੀ ਸੰਭਾਵਨਾ ਹੈ।


author

Tarsem Singh

Content Editor

Related News