ਅੰਡਰ17 ਮਹਿਲਾ ਫੁੱਟਬਾਲ : ਸਵੀਡਨ ਤੋਂ 0-3 ਨਾਲ ਹਾਰੀ ਭਾਰਤੀ ਟੀਮ

12/13/2019 9:11:05 PM

ਮੁੰਬਈ— ਭਾਰਤ ਦੀ ਅੰਡਰ-17 ਮਹਿਲਾ ਟੀਮ ਨੇ ਤਿੰਨ ਦੇਸ਼ਾਂ ਦੇ ਫੁੱਟਬਾਲ ਟੂਰਨਾਮੈਂਟ 'ਚ ਆਪਣੀ ਮੁਹਿੰਮ ਦੀ ਨਿਰਾਸ਼ਾਜਨਕ ਸ਼ੁਰੂਆਤ ਕੀਤੀ ਤੇ ਉਸ ਨੂੰ ਸ਼ੁੱਕਰਵਾਰ ਇੱਥੇ ਆਪਣੇ ਪਹਿਲੇ ਮੈਚ 'ਚ ਹੀ ਸਵੀਡਨ ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਵੀਡਨ ਦੀ ਟੀਮ ਨੇ ਭਾਰਤ ਦੀ ਕਮਜ਼ੋਰੀ ਦਾ ਪੂਰਾ ਫਾਈਦਾ ਚੁੱਕਿਆ। ਸਵੀਡਨ ਟੀਮ ਵਲੋਂ ਮਾਲਟਿਡਾ ਵਿਨਬਰਗ (ਚੌਥੇ ਮਿੰਟ), ਈਟਾ ਵੀਨਡੇਨਬਰਗ (25ਵੇਂ ਮਿੰਟ) ਤੇ ਮੋਨੀਕਾ ਜੁਸੂ ਬਾਹ (90+1 ਮਿੰਟ) ਨੇ ਗੋਲ ਕੀਤੇ। ਸਵੀਡਨ ਨੂੰ ਚੌਥੇ ਮਿੰਟ 'ਟ ਹੀ ਪੈਨਲਟੀ ਕਿੱਕ ਮਿਲੀ ਜਿਸ ਨੂੰ ਵਿਨਬਰਗ ਨੇ ਗੋਲ 'ਚ ਬਦਲਿਆ। ਭਾਰਤ ਨੂੰ ਇਸ ਤੋਂ ਬਾਅਦ 11ਵੇਂ ਤੇ 21ਵੇਂ ਮਿੰਟ 'ਚ ਬਰਾਬਰੀ ਦਾ ਮੌਕਾ ਮਿਲਿਆ ਸੀ ਪਰ ਦੋਵਾਂ ਮੌਕਿਆਂ 'ਤੇ ਖਿਡਾਰੀ ਗੋਲ ਕਰਨ 'ਚ ਅਸਫਲ ਰਹੇ। ਸਵੀਡਨ ਨੇ 25ਵੇਂ ਮਿੰਟ 'ਚ ਬੜ੍ਹਤ ਦੁੱਗਣੀ ਕਰਕੇ ਭਾਰਤ 'ਤੇ ਦਬਾਅ ਬਣਾ ਦਿੱਤਾ ਤੇ ਦੂਜੇ ਹਾਫ 'ਚ ਆਪਣਾ ਦਬਦਬਾਅ ਬਰਕਰਾਰ ਰੱਖਿਆ। ਭਾਰਤ ਆਪਣਾ ਅਗਲਾ ਮੈਚ ਮੰਗਲਵਾਰ ਨੂੰ ਥਾਈਲੈਂਡ ਨਾਲ ਖੇਡੇਗਾ।


Gurdeep Singh

Content Editor

Related News