ਅੰਡਰ-11 ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਸ਼ੁਰੂ
Saturday, Nov 16, 2019 - 01:15 AM (IST)

ਨਵੀਂ ਦਿੱਲੀ (ਨਿਕਲੇਸ਼ ਜੈਨ)— ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ ਅੰਡਰ-11 ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਦਾ ਸ਼ੁੱਭ ਆਰੰਭ ਹੋ ਗਿਆ। ਚੈਂਪੀਅਨਸ਼ਿਪ ਵਿਚ 268 ਬਾਲਕ ਤੇ 171 ਬਾਲਕਾਵਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ 'ਚੋਂ 4 ਬੱਚੇ ਅਗਲੇ ਸਾਲ ਗ੍ਰੀਸ ਦੇ ਹੇਰਾਕਿਲੋਨ ਵਿਚ ਅਪ੍ਰੈਲ ਮਹੀਨੇ ਵਿਚ ਹੋਣ ਵਾਲੀ ਵਿਸ਼ਵ ਅੰਡਰ-12 ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ। ਬਾਲਕ ਵਰਗ ਵਿਚ ਕਰਨਾਟਕ ਦੇ ਅਰਹਨ ਚੇਤਨ ਆਨੰਦ ਨੂੰ ਚੋਟੀ ਦਰਜਾ ਦਿੱਤਾ ਗਿਆ ਹੈ, ਜਦਕਿ ਬਾਲਿਕਾ ਵਰਗ ਵਿਚ ਕੇਰਲਾ ਦੀ ਅਨੁਪਮ ਐੱਸ. ਸ਼੍ਰੀਕੁਮਾਰ ਨੂੰ ਚੋਟੀ ਦਰਜਾ ਦਿੱਤਾ ਗਿਆ ਹੈ।