ਉਮਰਾਨ ਮਲਿਕ ਬਣੇ IPL 2022 ਦੇ ਸਭ ਤੋਂ ਤੇਜ਼ ਗੇਂਦਬਾਜ਼, 153.1 ਦੀ ਸਪੀਡ ਦੀ ਕਲਿਕ
Sunday, Apr 10, 2022 - 12:09 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 'ਚ ਸਭ ਤੋਂ ਤੇਜ਼ ਗੇਂਦ ਕਰਾਉਣ ਦਾ ਰਿਕਾਰਡ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ ਉਮਰਾਨ ਮਲਿਕ ਦੇ ਨਾਂ ਦਰਜ ਹੋ ਗਿਆ ਹੈ। ਉਮਰਾਨ ਨੇ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਮੁੰਬਈ ਦੇ ਡੀ ਵਾਈ ਪਾਟਿਲ ਸਪੋਰਟਸ ਅਡੈਕਮੀ 'ਚ ਖੇਡੇ ਗਏ ਮੈਚ 'ਚ 153.1 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਕਰਾਈ, ਜੋ ਕੇ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਹੈ। ਉਮਰਾਨ ਇਸ ਸੀਜ਼ਨ 'ਚ ਅਜੇ ਤਕ 153.1, 152.4, 151.8, 151.2, 150.1 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਗੇਂਦਾਂ ਕਰਾ ਚੁੱਕੇ ਹਨ।
ਇਹ ਵੀ ਪੜ੍ਹੋ : IPL 2022 : ਅੱਜ ਦਿੱਲੀ ਦਾ ਸਾਹਮਣਾ ਕੋਲਕਾਤਾ ਨਾਲ, ਹੈੱਡ ਟੂ ਹੈੱਡ ਤੇ ਪਲੇਇੰਗ-11 'ਤੇ ਇਕ ਝਾਤ
ਆਈ. ਪੀ. ਐੱਲ. ਇਤਿਹਾਸ ਦੀ ਸਭ ਤੋਂ ਤੇਜ਼ ਗੇਂਦ
ਸ਼ਾਨ ਟੈਟ 157.71
ਐਨਰਿਕ ਨਾਰਤਜੇ 156.22
ਐਨਰਿਕ ਨਾਰਤਜੇ 155.21
ਐਨਰਿਕ ਨਾਰਤਜੇ 154.74
ਐਨਰਿਕ ਨਾਰਤਜੇ 154.21
ਡੇਲ ਸਟੇਨ 154.4
ਕੈਗਿਸੋ ਰਬਾਡਾ 154.23
(ਕਿਲੋਮੀਟਰ ਪ੍ਰਤੀ ਘੰਟੇ)
ਸਨਰਾਈਜ਼ਰਜ਼ ਹੈਦਰਾਬਾਦ ਲਈ ਜੰਮੂ ਕਸ਼ਮੀਰ ਦਾ 22 ਸਾਲਾ ਉਮਰਾਨ ਲਗਾਤਾਰ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਕਰਾ ਰਿਹਾ ਹੈ। ਉਨ੍ਹਾਂ ਨੂੰ ਆਈ. ਪੀ. ਐੱਲ. 2021 'ਚ ਟੀ ਨਟਰਾਜਨ ਦੇ ਕੋਵਿਡ-19 ਪਾਜ਼ੇਟਿਵ ਆਉਣ ਦੇ ਬਾਅਦ ਐਂਟਰੀ ਮਿਲੀ ਸੀ। ਉਦੋਂ ਵੀ ਉਨ੍ਹਾਂ ਨੇ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਕਰਾਈ ਸੀ। ਉਨ੍ਹਾਂ ਨੇ ਯੂ. ਏ. ਈ. 'ਚ ਖੇਡੇ ਗਏ ਆਈ. ਪੀ. ਐੱਲ. 'ਚ 152.95 ਤੇ 152.05 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।