ਕਾਊਂਟੀ ਖੇਡਣ ਗਏ ਉਮੇਸ਼ ਯਾਦਵ ਹੋਏ ਸੱਟ ਦਾ ਸ਼ਿਕਾਰ, ਇੰਨੇ ਮਹੀਨੇ ਲੱਗਣਗੇ ਉਭਰਨ ''ਚ

Saturday, Sep 17, 2022 - 06:40 PM (IST)

ਕਾਊਂਟੀ ਖੇਡਣ ਗਏ ਉਮੇਸ਼ ਯਾਦਵ ਹੋਏ ਸੱਟ ਦਾ ਸ਼ਿਕਾਰ, ਇੰਨੇ ਮਹੀਨੇ ਲੱਗਣਗੇ ਉਭਰਨ ''ਚ

ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਇੰਗਲਿਸ਼ ਕਾਊਂਟੀ ਟੀਮ ਮਿਡਲਸੈਕਸ ਵਲੋਂ ਗਲੋਸਟਰਸ਼ਰ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਹੁਣ ਉਨ੍ਹਾਂ ਦਾ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ.ਸੀ.ਏ.) 'ਚ ਇਲਾਜ ਚੱਲ ਰਿਹਾ ਹੈ। ਮਿਡਲਸੈਕਸ ਨੇ ਕਿਹਾ ਕਿ 21 ਅਗਸਤ ਨੂੰ ਰਾਇਲ ਲੰਡਨ ਵਨ-ਡੇ ਦੌਰਾਨ ਉਮੇਸ਼ ਨੂੰ ਹੈਮਸਟ੍ਰਿੰਗ ਵਿੱਚ ਖਿਚਾਅ ਹੋਇਆ ਸੀ ਅਤੇ ਉਹ ਇਲਾਜ ਲਈ ਭਾਰਤ ਪਰਤਿਆ ਹੈ। ਇਹ ਤੇਜ਼ ਗੇਂਦਬਾਜ਼ ਲੀਸੇਸਟਰਸ਼ਰ ਅਤੇ ਵਾਰਸੇਸਟਰਸ਼ਰ ਦੇ ਖਿਲਾਫ ਮਿਡਲਸੈਕਸ ਦੇ ਆਖਰੀ 2 ਮੈਚਾਂ ਲਈ ਉਪਲਬਧ ਨਹੀਂ ਹੋਵੇਗਾ।

ਕਲੱਬ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ 'ਚ ਕਿਹਾ, ''ਮਿਡਲਸੈਕਸ ਕਲੱਬ ਨੂੰ ਇਹ ਘੋਸ਼ਣਾ ਕਰਦੇ ਹੋਏ ਅਫਸੋਸ ਹੈ ਕਿ ਸਾਨੂੰ ਪਤਾ ਹੈ ਕਿ ਉਮੇਸ਼ ਯਾਦਵ ਕਲੱਬ ਨਾਲ ਸੀਜ਼ਨ ਖਤਮ ਕਰਨ ਲਈ ਲੰਡਨ ਨਹੀਂ ਪਰਤਣਗੇ ਅਤੇ ਉਹ ਸੱਟ ਕਾਰਨ ਮਿਡਲਸੈਕਸ ਦੀ ਕਾਊਂਟੀ ਮੁਹਿੰਮ ਨੂੰ ਜਾਰੀ ਨਹੀਂ ਰੱਖ ਸਕਣਗੇ।'' 

ਭਾਰਤ ਵੱਲੋਂ 52 ਟੈਸਟ ਮੈਚਾਂ ਵਿੱਚ 158 ਵਿਕਟਾਂ ਅਤੇ 75 ਇੱਕ ਰੋਜ਼ਾ ਮੈਚਾਂ ਵਿੱਚ 106 ਵਿਕਟਾਂ ਲੈਣ ਵਾਲੇ 34 ਸਾਲਾ ਉਮੇਸ਼ ਬੀਸੀਸੀਆਈ ਟੀਮ ਵੱਲੋਂ ਆਪਣੀ ਸੱਟ ਦਾ ਮੁਲਾਂਕਣ ਕਰਾਉਣ ਅਤੇ ਸਹੀ ਇਲਾਜ ਕਰਵਾਉਣ ਲਈ ਵਤਨ ਪਰਤ ਆਏ ਹਨ। ਉਮੇਸ਼ ਪਹਿਲੀ ਸ਼੍ਰੇਣੀ ਅਤੇ ਲਿਸਟ-ਏ ਮੈਚਾਂ ਵਿੱਚ ਖੇਡਣ ਲਈ ਜੁਲਾਈ ਵਿੱਚ ਮਿਡਲਸੈਕਸ ਵਿੱਚ ਸ਼ਾਮਲ ਹੋਇਆ ਸੀ। 


author

Tarsem Singh

Content Editor

Related News