145 ਦੀ ਸਪੀਡ ਨਾਲ ਗੇਂਦ ਕਰਵਾਉਣ ਵਾਲੇ ਉਮੇਸ਼ ਨੇ ਬਣਾਇਆ 'ਦੋਹਰਾ ਸੈਂਕੜਾ'

04/26/2018 1:32:42 AM

ਜਲੰਧਰ— ਚੇਨਈ ਸੁਪਰ ਕਿੰਗਸ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਚਾਲੇ ਖੇਡੇ ਗਏ ਟੀ-20 ਮੈਚ ਦੇ ਦੌਰਾਨ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਮੈਚ ਦੌਰਾਨ 'ਦੋਹਰਾ ਸੈਂਕੜਾ' ਵੀ ਬਣਾ ਕੇ ਰਿਕਾਰਡ ਬਣਾ ਦਿੱਤਾ। ਹਾਲਾਂਕਿ ਇਹ ਦੋਹਰਾ ਸੈਂਕੜਾ 100 ਮੈਚ ਖੇਡਣ ਤੇ 100 ਵਿਕਟਾਂ ਹਾਸਲ ਕਰਨ ਨੂੰ ਲੈ ਕੇ ਹੈ। 145 ਕਿ. ਮੀ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਗੇਂਦ ਕਰਵਾਉਣ ਵਾਲੇ ਉਮੇਸ਼ ਨੇ 100 ਵਿਕਟਾਂ ਹਾਸਲ ਕਰਨ ਦੀ ਉਪਲੱਬਧੀ ਆਪਣੇ 100ਵੇਂ ਮੈਚ 'ਚ ਹੀ ਹਾਸਲ ਕੀਤੀ। ਆਈ. ਪੀ. ਐੱਲ. 11 'ਚ ਹੁਣ ਤਕ ਉਮੇਸ਼ 6 ਮੈਚ ਖੇਡ ਕੇ 9 ਵਿਕਟਾਂ ਹਾਸਲ ਕਰ ਚੁੱਕੇ ਹਨ।

PunjabKesari
ਲਾਸਿਥ ਮਲਿੰਗਾ ਹਨ ਟਾਪ 'ਤੇ
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਿਕਟ ਦਾ ਰਿਕਾਰਡ ਹੁਣ ਵੀ ਮੁੰਬਈ ਇੰਡੀਅਨਜ਼ ਵਲੋਂ ਖੇਡ ਚੁੱਕੇ ਲਾਸਿਥ ਮਲਿੰਗਾ ਦੇ ਨਾਂ 'ਤੇ ਹੈ। ਮਲਿੰਗਾ ਨੇ ਕੁਲ 154 ਵਿਕਟਾਂ ਹਾਸਲ ਕੀਤੀਆਂ ਹਨ। ਉਸ ਤੋਂ ਬਾਅਦ ਚੇਨਈ ਸੁਪਰ ਕਿੰਗਸ ਦੇ ਗੇਂਦਬਾਜ਼ ਡੀਜੇ ਬ੍ਰਾਵੋ ਦਾ ਆਉਂਦਾ ਹੈ। ਜਿਸ ਦੇ ਨਾਂ 128 ਵਿਕਟਾਂ 'ਤੇ ਦਰਜ ਹੈ। ਤੀਜੇ ਨੰਬਰ 'ਤੇ 117 ਵਿਕਟਾਂ ਦੇ ਨਾਲ ਹੀ ਭੁਵਨੇਸ਼ਵਰ ਕੁਮਾਰ, ਚੌਥੇ 'ਤੇ 106 ਦੇ ਆਸ਼ੀਸ਼ ਨਹਿਰਾ, ਪੰਜਵੇਂ 'ਤੇ 105 ਵਿਕਟਾਂ ਦੇ ਨਾਲ ਵਿਨੇ ਕੁਮਾਰ, 6ਵੇਂ 'ਤੇ 102 ਵਿਕਟਾਂ ਦੇ ਨਾਲ ਜ਼ਹੀਰ ਖਾਨ ਹਨ। ਹੁਣ 100 ਵਿਕਟਾਂ ਦੇ ਨਾਲ ਉਮੇਸ਼ ਯਾਦਵ 7ਵੇਂ ਨੰਬਰ 'ਤੇ ਹੈ।


Related News