ਲਵਲੀਨਾ ਤੇ ਨੀਰਜ ਨੂੰ ਸੋਨਾ, ਭਾਰਤ ਦੇ 6 ਤਮਗੇ
Sunday, Aug 04, 2019 - 11:33 AM (IST)

ਸਪੋਰਟਸ ਡੈਸਕ— ਵਰਲਡ ਚੈਂਪੀਅਨਸ਼ਿਪ ਦੀ ਕਾਂਸੇ ਤਮਗਾ ਜੇਤੂ ਲਵਲੀਨਾ ਬੋਰਗਹੈਨ (69 ਕਿ. ਗ੍ਰਾ.) ਤੇ ਇੰਡੀਆ ਓਪਨ ਦੇ ਸੋਨ ਤਮਗਾ ਜੇਤੂ ਨੀਰਜ (57 ਕਿ. ਗ੍ਰਾ.) ਨੇ ਰੂਸ ਦੇ ਕਾਸਪਿਏਸਕ 'ਚ ਮਗਮੋਮੇਦ ਸਲਾਮ ਉਮਾਖਾਨੋਵ ਮੈਮੋਰੀਅਲ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ 'ਚ ਸ਼ਨੀਵਾਰ ਨੂੰ ਸੋਨ ਤਮਗੇ ਜਿੱਤ ਲਏ। ਭਾਰਤ ਨੇ ਟੂਰਨਾਮੈਂਟ ਵਿਚ 2 ਸੋਨ, 1 ਚਾਂਦੀ ਤੇ 3 ਕਾਂਸੀ ਸਮੇਤ ਕੁਲ 6 ਤਮਗੇ ਜਿੱਤੇ। ਗੌਰਵ ਸੋਲੰਕੀ (56) ਨੂੰ ਚਾਂਦੀ ਮਿਲੀ। ਪੂਜਾ ਰਾਣੀ ਨੂੰ 75 ਕਿ. ਗ੍ਰਾ., ਗੋਵਿੰਦ ਸਾਹਨੀ ਨੂੰ 49 ਕਿ. ਗ੍ਰਾ. ਤੇ ਜਾਨੀ ਨੂੰ 60 ਕਿ. ਗ੍ਰਾ. 'ਚ ਕਾਂਸੀ ਤਮਗਾ ਮਿਲਿਆ।
ਅਸਮ ਦੀ ਲਵਲੀਨਾ ਨੇ ਇਟਲੀ ਦੀ ਅਸੁੰਤਾ ਕੈਂਫੋਰਾ ਨੂੰ 3-2 ਨਾਲ ਹਰਾ ਕੇ ਸੋਨਾ ਤਮਗਾ ਜਿੱਤਿਆ। ਲਵਲੀਨਾ ਨੇ ਇਸ ਤੋਂ ਪਹਿਲਾਂ ਇੰਡੀਆ ਓਪਨ 'ਚ ਸਿਲਵਰ ਤੇ ਸਟਰੈਂਡਜਾ ਕੱਪ 'ਚ ਕਾਂਸੇ ਤਮਗਾ ਜਿੱਤਿਆ ਸੀ। ਸੈਮੀਫਾਈਨਲ 'ਚ ਸਾਬਕਾ ਵਰਲਡ ਚੈਂਪੀਅਨ ਨੂੰ ਹਰਾਉਣ ਵਾਲੇ ਨੀਰਜ ਨੇ ਫਾਈਨਲ 'ਚ ਰੂਸ ਦੀ ਮਲਿਕਾ ਸ਼ਾਖਿਦੋਵਾ ਨੂੰ 3-0 ਨਾਲ ਹਰਾ ਕੇ ਭਾਰਤ ਨੂੰ ਸੋਨ ਤਮਗਾ ਦਵਾਇਆ।