UEFA ਕਵਾਲੀਫਾਇੰਗ ਦੌਰ 'ਚ ਚੌਥਾ ਖਿਡਾਰੀ ਕੋਰੋਨਾ ਪਾਜ਼ਟਿਵ

Friday, Aug 21, 2020 - 11:42 AM (IST)

UEFA ਕਵਾਲੀਫਾਇੰਗ ਦੌਰ 'ਚ ਚੌਥਾ ਖਿਡਾਰੀ ਕੋਰੋਨਾ ਪਾਜ਼ਟਿਵ

ਜਿਨੇਵਾ (ਭਾਸ਼ਾ) : ਇਕ ਖਿਡਾਰੀ ਦੇ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਯੂਰੋਪਾ ਲੀਗ ਸ਼ੁਰੂਆਤੀ ਦੌਰ ਦਾ ਮੁਕਾਬਲਾ ਮੁਲਤਵੀ ਕਰ ਦਿੱਤਾ ਗਿਆ।

ਯੁਏਫਾ ਕਲੱਬ ਮੁਕਾਬਲਿਆਂ ਦੇ ਦੌਰ ਵਿਚ ਇਹ ਇਸ ਤਰ੍ਹਾਂ ਦੀ ਚੌਥੀ ਘਟਨਾ ਹੈ। ਚਾਰਾਂ ਵਾਰ ਖਿਡਾਰੀ ਮਹਿਮਾਨ ਟੀਮ ਦੇ ਸਨ ਜਿਨ੍ਹਾਂ ਵਿਚ 3 ਕੋਸੋਵੋ ਦੇ ਸਨ। ਪਿਛਲੇ ਹਫ਼ਤੇ ਕੋਸੋਵੋ ਦੇ ਚੈਂਪੀਅਨ ਡਰਿਟਾ ਨੇ ਇਕ ਮੈਚ ਗਵਾ ਵੀ ਦਿੱਤਾ। ਸਾਨ ਮਾਰਿਨੋ ਕਲੱਬ ਟ੍ਰੇ ਪੇਨੇ ਨੇ ਕਿਹਾ ਕਿ ਉਸ ਦੀ ਵਿਰੋਧੀ ਟੀਮ ਕੋਸੋਵੋ ਦੇ ਜਿਲਾਨੀ ਕਲੱਬ ਦਾ ਇਕ ਮੈਂਬਰ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਨੂੰ ਹੋਟਲ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਯੂਰਪ ਵਿਚ 2 ਹਫ਼ਤਿਆਂ ਅੰਦਰ ਰਾਸ਼ਟਰੀ ਟੀਮਾਂ ਦੇ ਮੈਚਾਂ ਤੋਂ ਪਹਿਲਾਂ ਯੂਏਫਾ ਨੇ ਬੁੱਧਵਾਰ ਨੂੰ ਆਪਣੇ ਮੈਂਬਰ ਫੈਡਰੇਸ਼ਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਸਰਕਾਰ ਤੋਂ ਫੁੱਟਬਾਲ ਖ਼ਿਡਾਰੀਆਂ ਨੂੰ ਯਾਤਰਾ ਦੇ ਬਾਅਦ ਇਕਾਂਤਵਾਸ ਵਿਚ ਛੋਟ ਦੇਣ ਦੇ ਬਾਰੇ ਵਿਚ ਪੁੱਛਣ। ਸਾਰੀਆਂ 55 ਯੂਰਪੀ ਰਾਸ਼ਟਰੀ ਟੀਮਾਂ 3 ਤੋਂ 8 ਸਤੰਬਰ ਤੱਕ ਨੇਸ਼ਨਸ ਲੀਗ ਕਵਾਲੀਫਾਇੰਗ ਲਈ ਮਹਾਦੀਪ ਵਿਚ ਯਾਤਰਾ ਕਰਣਾ ਸ਼ੁਰੂ ਕਰ ਦੇਣਗੀਆਂ।


author

cherry

Content Editor

Related News