ਯੂਰੋਪ ਦੇ ਸਭ ਤੋਂ ਵੱਡੇ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼, ਜੇਤੂਆਂ ''ਤੇ ਹੋਵੇਗੀ ਪੈਸਿਆਂ ਦੀ ਬਰਸਾਤ

09/17/2019 10:38:46 AM

ਸਪੋਰਟਸ ਡੈਸਕ— ਯੂਰਪ ਦੇ ਸਭ ਤੋਂ ਵੱਡੇ ਟੂਰਨਾਮੈਂਟ ਯੂ.ਈ.ਐੱਫ.ਏ. ਚੈਂਪੀਅਨਸ ਲੀਗ ਦੀ ਸ਼ੁਰੂਆਤ ਮੰਗਲਵਾਰ ਤੋਂ ਹੋ ਰਹੀ ਹੈ। 64 ਸਾਲ ਪੁਰਾਣੇ ਇਸ ਟੂਰਨਾਮੈਂਟ 'ਚ 32 ਟੀਮਾਂ ਹਿੱਸਾ ਲੈਣਗੀਆਂ। ਚੈਂਪੀਅਨ ਬਣਨ ਵਾਲੀ ਟੀਮ ਨੂੰ ਲਗਭਗ 632 ਕਰੋੜ ਰੁਪਏ ਇਨਾਮ ਦੇ ਤੌਰ 'ਤੇ ਮਿਲਣਗੇ। ਇਹ ਫੁੱਟਬਾਲ ਵਰਲਡ ਜਿੱਤਣ ਵਾਲੀ ਫਰਾਂਸ ਦੀ ਟੀਮ ਦੀ ਇਨਾਮੀ ਰਾਸ਼ੀ ਨਾਲੋਂ 143 ਫੀਸਦੀ ਜ਼ਿਆਦਾ ਹੈ। ਫਰਾਂਸ ਨੂੰ ਪਿਛਲੇ ਸਾਲ ਫਾਈਨਲ ਜਿੱਤਣ 'ਤੇ 260 ਕਰੋੜ ਰੁਪਏ ਇਨਾਮ ਦੇ ਤੌਰ 'ਤੇ ਮਿਲੇ ਸਨ।

ਇਸ ਵਾਰ ਫਾਈਨਲ ਮੁਕਾਬਲਾ ਇੰਸਤਾਬੁਲ ਦੇ ਅਤਾਤੁਰਕ ਸਟੇਡੀਅਮ 'ਤੇ 30 ਮਈ 2020 ਨੂੰ ਖੇਡਿਆ ਜਾਵੇਗਾ। ਯੂ.ਈ.ਐੱਫ.ਏ. ਚੈਂਪੀਅਨਸ ਲੀਗ 'ਚ ਸਭ ਤੋਂ ਜ਼ਿਆਦਾ ਗੋਲ ਰੋਨਾਲਡੋ ਨੇ ਦਾਗੇ ਹਨ। ਉਨ੍ਹਾਂ ਨੇ ਕੁਲ 162 ਮੈਚਾਂ 'ਚ 126 ਗੋਲ ਦਾਗੇ ਹਨ। ਇਨ੍ਹਾਂ 'ਚੋਂ 105 ਗੋਲ ਸਿਰਫ ਰੀਅਲ ਮੈਡ੍ਰਿਡ ਦੇ ਲਈ ਹੀ ਕੀਤੇ ਸਨ। 15 ਗੋਲ ਮੈਨਚੈਸਟਰ ਯੂਨਾਈਟਿਡ ਅਤੇ 6 ਗੋਲ ਯੁਵੇਂਟਸ ਲਈ ਕੀਤੇ। ਦੂਜੇ ਸਥਾਨ 'ਤੇ ਕਾਬਜ ਲਿਓਨਿਲ ਮੇਸੀ ਨੇ ਸਿਰਫ ਬਾਰਸੀਲੋਨਾ ਲਈ ਸਾਰੇ ਮੈਚ ਖੇਡੇ। ਉਨ੍ਹਾਂ ਨੇ 135 ਮੈਚ 'ਚ 112 ਗੋਲ ਦਾਗੇ ਹਨ।


Tarsem Singh

Content Editor

Related News