ਹਾਕੀ ਇੰਡੀਆ ਵੂਮੈਨ ਲੀਗ ਦੀ ਨਿਲਾਮੀ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਮਹਿੰਗੀ ਵਿਕੀ ਉਦਿਤਾ ਦੁਹਾਨ

Tuesday, Oct 15, 2024 - 06:38 PM (IST)

ਹਾਕੀ ਇੰਡੀਆ ਵੂਮੈਨ ਲੀਗ ਦੀ ਨਿਲਾਮੀ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਮਹਿੰਗੀ ਵਿਕੀ ਉਦਿਤਾ ਦੁਹਾਨ

ਨਵੀਂ ਦਿੱਲੀ, (ਭਾਸ਼ਾ) ਭਾਰਤੀ ਡਿਫੈਂਡਰ ਉਦਿਤਾ ਦੁਹਾਨ ਨੂੰ ਹਾਕੀ ਇੰਡੀਆ ਵੂਮੈਨ ਲੀਗ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਮਹਿੰਗੀ ਵਿਕੀ। ਮੰਗਲਵਾਰ ਨੂੰ ਹੋਈ ਨਿਲਾਮੀ 'ਚ ਬੰਗਾਲ ਟਾਈਗਰਸ ਨੇ 32 ਲੱਖ ਰੁਪਏ 'ਚ ਖਰੀਦਿਆ। ਨੀਦਰਲੈਂਡ ਦੇ ਡਰੈਗ ਫਲਿੱਕਰ ਯਬੀ ਜੈਨਸਨ ਨੂੰ ਓਡੀਸ਼ਾ ਵਾਰੀਅਰਸ ਨੇ 29 ਲੱਖ ਰੁਪਏ ਵਿੱਚ ਖਰੀਦਿਆ। 

ਭਾਰਤ ਦੀ ਲਾਲਰੇਮਸਿਆਮੀ (ਬੰਗਾਲ ਟਾਈਗਰਜ਼, 25 ਲੱਖ ਰੁਪਏ), ਸੁਨੀਲਿਤਾ ਟੋਪੋ (ਦਿੱਲੀ ਐਸਜੀ ਪਾਈਪਰਜ਼, 24 ਲੱਖ ਰੁਪਏ), ਸੰਗੀਤਾ ਕੁਮਾਰੀ (ਦਿੱਲੀ ਐਸਜੀ ਪਾਈਪਰਜ਼, 22 ਲੱਖ ਰੁਪਏ) ਨੂੰ ਵੀ ਚੰਗੀ ਬੋਲੀ ਮਿਲੀ। ਵਿਦੇਸ਼ੀ ਖਿਡਾਰੀਆਂ ਵਿਚ ਬੈਲਜੀਅਮ ਦੀ ਸ਼ਾਰਲੋਟ ਏਂਗਲਬਰਟ (ਸੁਰਮਾ ਹਾਕੀ ਕਲੱਬ, 16 ਲੱਖ ਰੁਪਏ), ਜਰਮਨੀ ਦੀ ਸ਼ਾਰਲੋਟ ਸਟੈਪਨਹੋਰਸਟ (ਸੁਰਮਾ ਹਾਕੀ ਕਲੱਬ, 16 ਲੱਖ ਰੁਪਏ) ਅਤੇ ਆਸਟ੍ਰੇਲੀਆ ਦੀ ਜੈਸਲੀਨ ਬਾਰਟਰਾਮ (ਓਡੀਸ਼ਾ ਵਾਰੀਅਰਜ਼, 15 ਲੱਖ ਰੁਪਏ) ਨੂੰ ਚੰਗੀ ਕੀਮਤ 'ਤੇ ਖਰੀਦਿਆ ਗਿਆ। 

ਤਜਰਬੇਕਾਰ ਸਟ੍ਰਾਈਕਰ ਵੰਦਨਾ ਕਟਾਰੀਆ ਨੂੰ ਬੰਗਾਲ ਟਾਈਗਰਸ ਨੇ 10.5 ਲੱਖ ਰੁਪਏ 'ਚ ਖਰੀਦਿਆ। ਭਾਰਤੀ ਕਪਤਾਨ ਸਲੀਮਾ ਟੇਟੇ (20 ਲੱਖ), ਇਸ਼ੀਕਾ ਚੌਧਰੀ (16 ਲੱਖ) ਅਤੇ ਨੇਹਾ ਗੋਇਲ (10 ਲੱਖ) ਨੂੰ ਓਡੀਸ਼ਾ ਵਾਰੀਅਰਜ਼ ਨੇ ਖਰੀਦਿਆ। ਸਾਬਕਾ ਕਪਤਾਨ ਸਵਿਤਾ (20 ਲੱਖ), ਸ਼ਰਮੀਲਾ ਦੇਵੀ (10 ਲੱਖ) ਅਤੇ ਨਿੱਕੀ ਪ੍ਰਧਾਨ (12 ਲੱਖ) ਨੂੰ ਸੁਰਮਾ ਹਾਕੀ ਕਲੱਬ ਨੇ ਖਰੀਦਿਆ। ਦਿੱਲੀ ਐਸਜੀ ਪਾਈਪਰਜ਼ ਨੇ ਅੰਤਰਰਾਸ਼ਟਰੀ ਖਿਡਾਰਨ ਨਵਨੀਤ ਕੌਰ (19 ਲੱਖ), ਨੌਜਵਾਨ ਗੋਲਕੀਪਰ ਬਿਚੂ ਦੇਵੀ ਖਰਾਬਮ (16 ਲੱਖ) ਅਤੇ ਦੀਪਿਕਾ (20 ਲੱਖ) ਨੂੰ ਖਰੀਦਿਆ। 


author

Tarsem Singh

Content Editor

Related News