U19 WC : ਭਾਰਤੀ ਟੀਮ ਤੋਂ ਬਾਅਦ ਵਿੰਡੀਜ਼ ਟੀਮ ਦੇ ਖਿਡਾਰੀ ਵੀ ਕੋਰੋਨਾ ਦੀ ਲਪੇਟ ''ਚ

Friday, Jan 21, 2022 - 09:27 PM (IST)

U19 WC : ਭਾਰਤੀ ਟੀਮ ਤੋਂ ਬਾਅਦ ਵਿੰਡੀਜ਼ ਟੀਮ ਦੇ ਖਿਡਾਰੀ ਵੀ ਕੋਰੋਨਾ ਦੀ ਲਪੇਟ ''ਚ

ਪੋਰਟ ਆਫ ਸਪੇਨ- ਆਈ. ਸੀ. ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਦੀ ਅੰਡਰ-19 ਵਿਸ਼ਵ ਕੱਪ ਦੀ ਤਕਨੀਕੀ ਕਮੇਟੀ ਨੇ ਓਨਾਜੇ ਇਮੋਰੀ ਤੇ ਜੈਡੇਨ ਕਾਰਮਾਈਕਲ ਦੇ ਬਦਲੇ ਵੈਸਟਇੰਡੀਜ਼ ਦੀ ਟੀਮ ਵਿਚ ਕੇਵਿਨ ਵਿਕਹਮ ਤੇ ਨਾਥਨ ਐਡਵਰਡ ਨੂੰ ਸ਼ਾਮਿਲ ਕਰਨ ਦੀ ਮਨਜ਼ੂਰੀ ਦਿੱਤੀ ਹੈ। ਵਿਕਹਮ ਤੇ ਐਡਵਰਡ ਟੀਮ ਵਿਚ ਇਮੋਰੀ ਤੇ ਕਾਰਮਾਈਕਲ ਦੇ ਅਸਥਾਈ ਤਬਦੀਲੀ ਹੈ, ਜੋ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਸਨ। ਇਹ ਦੋਵੇਂ ਖਿਡਾਰੀ ਹੁਣ ਇਕਾਂਤਵਾਸ ਵਿਚ ਹਨ।

 

ਇਹ ਖ਼ਬਰ ਪੜ੍ਹੋ- ਵਨ ਡੇ 'ਚ 14 ਵਾਰ ਜ਼ੀਰੋ 'ਤੇ ਆਊਟ ਹੋਏ ਕੋਹਲੀ, ਇਸ ਦੇਸ਼ ਵਿਰੁੱਧ ਸਭ ਤੋਂ ਜ਼ਿਆਦਾ


ਆਈ. ਸੀ. ਸੀ. ਦੇ ਬਿਆਨ ਦੇ ਅਨੁਸਾਰ ਕੋਵਿਡ-19 ਦੇ ਲਈ ਅਸਥਾਈ ਤੌਰ 'ਤੇ ਬਦਲਿਆ ਜਾ ਸਕਦਾ ਹੈ, ਜਿਸ ਵਿਚ ਇਕ ਵਾਰ ਖਿਡਾਰੀ ਦੇ ਠੀਕ ਹੋ ਜਾਣ ਤੋਂ ਬਾਅਦ ਉਹ ਖਿਡਾਰੀ ਫਿਰ ਤੋਂ ਟੀਮ ਵਿਚ ਵਾਪਸੀ ਕਰਨ ਦੇ ਯੋਗ ਹੋਵੇਗਾ। ਕਿਸੇ ਖਿਡਾਰੀ ਦੇ ਬਦਲਣ ਦੇ ਲਈ ਪ੍ਰਤੀਯੋਗਿਤਾ ਤਕਨੀਕੀ ਕਮੇਟੀ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ।

ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਨੇ ਸ਼ੁਰੂਆਤੀ ਦੌਰ ਵਿਚ 69 ਦਾ ਖੇਡਿਆ ਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News