U19 WC : ਯਸ਼ ਢੁਲ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੀਤੀ ਕੋਹਲੀ- ਉਨਮੁਕਤ ਦੀ ਬਰਾਬਰੀ, ਬਣਾਇਆ ਇਹ ਖ਼ਾਸ ਰਿਕਾਰਡ
Thursday, Feb 03, 2022 - 03:23 PM (IST)
ਸਪੋਰਟਸ ਡੈਸਕ- ਕਪਤਾਨ ਯਸ਼ ਢੁਲ ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਨੂੰ 96 ਦੌੜਾਂ ਨਾਲ ਹਰਾਕੇ ਲਗਾਤਾਰ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਸ ਦੇ ਨਾਲ ਹੀ ਢੁਲ ਟੂਰਨਾਮੈਂਟ ਦੇ ਇਤਿਹਾਸ 'ਚ ਸੈਂਕੜਾ ਲਗਾਉਣ ਵਾਲੇ ਤੀਜੇ ਭਾਰਤੀ ਕਪਤਾਨ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ (2008) ਤੇ ਉਨਮੁਕਤ ਚੰਦ (2012) ਇਹ ਕਮਾਲ ਕਰ ਚੁੱਕੇ ਹਨ ਤੇ ਤਿੰਨੋ ਦਿੱਲੀ ਨਾਲ ਸਬੰਧ ਰਖਦੇ ਹਨ। ਮੈਚ ਦੇ ਬਾਅਦ ਢੁਲ ਨੇ ਕਿਹਾ ਕਿ ਟੂਰਨਾਮੈਂਟ 'ਚ ਸੈਂਕੜਾ ਬਣਾਉਣਾ ਮਾਣ ਦਾ ਪਲ ਹੈ।
ਇਹ ਵੀ ਪੜ੍ਹੋ : U19 WC, IND vs AUS : ਭਾਰਤ ਨੇ ਆਸਟਰੇਲੀਆ ਨੂੰ ਹਰਾ ਕੇ ਫਾਈਨਲ 'ਚ ਬਣਾਈ ਜਗ੍ਹਾ
ਮੈਚ ਦੇ ਬਾਅਦ ਢੁਲ ਨੇ ਕਿਹਾ ਕਿ ਮੇਰੀ ਤੇ ਰਸ਼ੀਦ ਦੀ ਯੋਜਨਾ ਅੰਤ ਤਕ ਬੱਲੇਬਾਜ਼ੀ ਕਰਨ ਦੀ ਸੀ ਤੇ ਇਹ ਕੰਮ ਕਰ ਗਈ। ਇਹ ਮਾਣ ਦਾ ਪਲ ਹੈ (ਵਿਰਾਟ ਕੋਹਲੀ ਤੇ ਉਨਮੁਕਤ ਚੰਦ ਦੇ ਬਾਅਦ ਅੰਡਰ-19 ਵਰਲਡ ਕੱਪ 'ਚ ਤੀਜਾ ਸੈਂਕੜਾ ਲਾਉਣ ਵਾਲੇ ਭਾਰਤੀ ਕਪਤਾਨ ਹੋਣਾ)। ਵਿਚਾਰ ਲਗਾਤਾਰ ਬੱਲੇਬਾਜ਼ੀ ਕਰਨ ਦਾ ਸੀ, ਜ਼ਿਆਦਾ ਸ਼ਾਟ ਨਹੀਂ ਲਾਉਣ ਤੇ 40ਵੇਂ ਓਵਰ ਦੇ ਬਾਅਦ ਬੱਲੇਬਾਜ਼ੀ ਕਰਨ ਲਈ। ਮੈਂ ਤੇ ਰਸ਼ੀਦ ਨੇ ਇਕੱਠਿਆਂ ਚੰਗੀ ਬੱਲੇਬਾਜ਼ੀ ਕੀਤੀ, ਅਸੀਂ ਚੰਗੀ ਜੋੜੀ ਬਣਾਈ ਤੇ ਇਹ ਦਿਸਿਆ।
ਇਹ ਵੀ ਪੜ੍ਹੋ : ਵਕਾਰੀ ਲਾਰੇਸ ਵਿਸ਼ਵ ਖੇਡ ਪੁਰਸਕਾਰ ਲਈ ਨਾਮਜ਼ਦ ਹੋਏ ਨੀਰਜ ਚੋਪੜਾ
ਉਨ੍ਹਾਂ ਕਿਹਾ ਕਿ ਰਸ਼ੀਦ ਤੇ ਮੇਰੇ ਦਰਮਿਆਨ ਚੰਗੀ ਸਾਂਝੇਦਾਰੀ ਸੀ ਤੇ ਅਸੀਂ ਪਹਿਲਾਂ ਵੀ ਚੰਗੀ ਸਾਂਝੇਦਾਰੀ ਕੀਤੀ ਸੀ। ਇਸ ਦੇ ਨਾਲ ਹੀ ਲੜਕੇ ਜਿਸ ਤਰ੍ਹਾਂ ਨਾਲ ਖੇਡ ਰਹੇ ਹਨ ਉਹ ਚੰਗਾ ਹੈ। ਰਸ਼ੀਦ ਮਾਨਸਿਕ ਤੌਰ 'ਤੇ ਬਹੁਤ ਮਜ਼ਬੂਤ ਹੈ। ਅਸੀਂ ਇਕੱਠਿਆਂ ਬਾਇਓ ਬਬਲ 'ਚ ਸੀ ਤੇ ਉਹ ਹਮੇਸ਼ਾ ਮਾਨਸਿਕ ਤੌਰ 'ਤੇ ਤਿਆਰ ਹੈ।
ਜ਼ਿਕਰਯੋਗ ਹੈ ਕਿ ਯਸ਼ ਢੁਲ ਤੇ ਸ਼ੇਖ਼ ਰਸ਼ੀਦ ਦੀ ਬੱਲੇ ਨਾਲ ਗੇਂਦਬਾਜ਼ੀ ਪ੍ਰਦਰਸਨ ਨੂੰ ਸਮਰਥਨ ਮਿਲਿਆ। ਭਾਰਤ ਨੇ ਇੱਥੇ ਕੂਲਿਜ ਕ੍ਰਿਕਟ ਗਰਾਊਂਡ 'ਚ ਚਲ ਰਹੇ ਅੰਡਰ-19 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਆਸਟਰੇਲੀਆ ਨੂੰ 96 ਦੌੜਾਂ ਨਾਲ ਹਰਾਇਆ। ਭਾਰਤ ਹੁਣ ਸ਼ਨੀਵਾਰ ਨੂੰ ਟੂਰਨਾਮੈਂਟ ਦੇ ਫਾਈਨਲ 'ਚ ਇੰਗਲੈਂਡ ਨਾਲ ਭਿੜੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।