ਤਿਆਗੀ ਨੇ ਹਾਸਲ ਕੀਤਾ ਪਹਿਲੇ ਓਵਰ ''ਚ ਵਿਕਟ, ਸਟੋਕਸ ਨੇ ਇਸ ਖਿਡਾਰੀ ਨਾਲ ਕੀਤੀ ਤੁਲਨਾ

Tuesday, Oct 06, 2020 - 09:07 PM (IST)

ਤਿਆਗੀ ਨੇ ਹਾਸਲ ਕੀਤਾ ਪਹਿਲੇ ਓਵਰ ''ਚ ਵਿਕਟ, ਸਟੋਕਸ ਨੇ ਇਸ ਖਿਡਾਰੀ ਨਾਲ ਕੀਤੀ ਤੁਲਨਾ

ਆਬੂ ਧਾਬੀ- ਰਾਜਸਥਾਨ ਰਾਇਲਜ਼ ਦੇ ਲਈ ਡੈਬਿਊ ਕਰ ਰਹੇ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੇ ਮੁੰਬਈ ਇੰਡੀਅਨਜ਼ ਵਿਰੁੱਧ ਆਪਣੇ ਪਹਿਲੇ ਹੀ ਮੈਚ 'ਚ ਰਿਕਾਰਡ ਬਣਾ ਦਿੱਤਾ। ਤਿਆਗੀ ਨੇ ਆਪਣੇ ਪਹਿਲੇ ਹੀ ਓਵਰ 'ਚ ਮੁੰਬਈ ਦੇ ਓਪਨਰ ਕਵਿੰਟਨ ਡੀ ਕੌਕ ਦਾ ਵਿਕਟ ਹਾਸਲ ਕਰ ਲਿਆ। ਅਜਿਹਾ ਰਿਕਾਰਡ ਬਣਾਉਣ ਵਾਲੇ ਸੀਜ਼ਨ ਦੇ ਉਹ ਦੂਜੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਦੂਜੇ ਮੈਚ 'ਚ ਪਹਿਲੀ ਬਾਰ ਗੇਂਦਬਾਜ਼ੀ ਕਰਨ ਆਏ ਅਬਦੁੱਲ ਮਸਦ ਨੇ ਪਹਿਲੇ ਹੀ ਓਵਰ 'ਚ ਵਿਕਟ ਹਾਸਲ ਕੀਤਾ ਸੀ।
ਵੀਡੀਓ-


ਤਿਆਗੀ ਦੀ ਗੇਂਦਬਾਜ਼ੀ ਦੇਖ ਇੰਗਲੈਂਡ ਦੇ ਕ੍ਰਿਕਟਰ ਬੇਨ ਸਟੋਕਸ ਵੀ ਬਹੁਤ ਹੈਰਾਨ ਹੋਏ ਹਨ। ਉਨ੍ਹਾਂ ਨੇ ਟਵੀਟ ਕਰ ਲਿਖਿਆ- ਤਿਆਗੀ ਦਾ ਰਨ ਹੁਣ ਬ੍ਰੈਟ ਲੀ ਦੀ ਤਰ੍ਹਾ ਹੈ ਅਤੇ ਉਹ ਇਸ਼ਾਂਤ ਸ਼ਰਮਾ ਦੀ ਤਰ੍ਹਾਂ ਗੇਂਦ ਕਰਵਾ ਰਹੇ ਹਨ।


ਭੁਵਨੇਸ਼ਵਰ- ਪਰਵੀਨ ਕੁਮਾਰ ਦੇ ਕੋਚ ਤੋਂ ਲਈ ਟ੍ਰੈਨਿੰਗ
ਕਾਰਤਿਕ ਤਿਆਗੀ ਨੇ ਭਾਰਤੀ ਟੀਮ ਦੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਪਰਵੀਨ ਕੁਮਾਰ ਦੇ ਕੋਚ ਵਿਪਨ ਵਤਸ ਤੋਂ ਕੋਚਿੰਗ ਲਈ ਹੈ। ਵਿਪਨ ਉੱਤਰ ਪ੍ਰਦੇਸ਼ ਦੇ ਸਾਬਕਾ ਵਿਕਟਕੀਪਰ ਹਨ। ਉਨ੍ਹਾਂ ਨੇ ਕਿਹਾ ਕਿ ਜਦੋ ਉਹ 11 ਜਾਂ 12 ਸਾਲ ਦਾ ਸੀ ਉਦੋ ਉਹ ਮੇਰੀ ਅਕਾਦਮੀ 'ਚ ਆਇਆ। ਉਸ ਦੇ ਕੋਲ ਵਧੀਆ ਉਚਾਈ ਅਤੇ ਹਾਈ ਆਰਮ ਐਕਸ਼ਨ ਹੈ। ਹੌਲੀ-ਹੌਲੀ ਉਸਦੀ ਤਾਕਤ ਵੱਧ ਰਹੀ ਹੈ। ਉਹ ਬਹੁਤ ਮਿਹਨਤੀ ਹੈ ਅਤੇ ਚੀਜ਼ਾਂ ਨੂੰ ਬਹੁਤ ਜਲਦੀ ਸਮਝਦਾ ਹੈ।

PunjabKesari

ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਫਾਈਨਲ ਮੈਚ ਤੋਂ ਪਹਿਲਾਂ ਉਹ 3.49 ਦੀ ਇਕੋਨਮੀ ਨਾਲ ਦੌੜਾਂ ਦੇ ਰਹੇ ਹਨ ਜੋਕਿ ਗੇਂਦਬਾਜ਼ ਦੇ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਇਸ ਤਰ੍ਹਾਂ 10.90 ਦੌੜਾਂ 'ਤੇ ਉਹ ਵਿਕਟ ਹਾਸਲ ਕਰ ਰਹੇ ਸਨ। ਉਸਦੀ ਮੁਖ ਪਾਵਰ ਯਾਰਕਰ ਹੈ।

PunjabKesari
ਕਾਰਤਿਕ ਤਿਆਗੀ ਦਾ ਵਿਕਟ ਕਰੀਅਰ
ਫਸਟ ਕਲਾਸ- 1 ਮੈਚ, 3 ਵਿਕਟਾਂ
ਲਿਸਟ ਏ- 5 ਮੈਚ, 9 ਵਿਕਟਾਂ


author

Gurdeep Singh

Content Editor

Related News