WPL ਫਾਈਨਲ ਦੇ ਦੋ ਦਿਨ ਬਾਅਦ ਨਿਊਜ਼ੀਲੈਂਡ ’ਚ ਲੜੀ ਸ਼ੁਰੂ ਹੋਣ ਤੋਂ ਇੰਗਲੈਂਡ ਦੀਆਂ ਖਿਡਾਰਨਾਂ ਦੁਚਿੱਤੀ ’ਚ
Saturday, Jan 27, 2024 - 06:56 PM (IST)
ਨਵੀਂ ਦਿੱਲੀ–ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੇ ਆਗਾਮੀ ਆਯੋਜਨ ਵਿਚ ਖੇਡਣ ਵਾਲੀ ਇੰਗਲੈਂਡ ਦੀਆਂ ਕ੍ਰਿਕਟ ਖਿਡਾਰਨਾਂ ਦੀ ਦੁਚਿੱਤੀ ਵੱਧ ਗਈ ਹੈ ਕਿਉਂਕਿ ਇਸ ਟੀ-20 ਲੀਗ ਦੀ ਸਮਾਪਤੀ ਤਕ ਰੁਕਣ ਨਾਲ ਉਹ ਨਿਊਜ਼ੀਲੈਂਡ ਵਿਰੁੱਧ ਆਪਣੇ ਦੇਸ਼ ਦੀ 5 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਵਿਚ ਖੇਡਣ ਤੋਂ ਖੁੰਝ ਸਕਦੀਆਂ ਹਨ।
ਇਹ ਵੀ ਪੜ੍ਹੋ--ਆਸਟ੍ਰੇਲੀਅਨ ਓਪਨ: ਯਾਨਿਕ ਸਿਨਰ ਨੇ ਜੋਕੋਵਿਚ ਨੂੰ ਹਰਾ ਕੇ ਉਲਟਫੇਰ ਕੀਤਾ
ਡਬਲਯੂ. ਪੀ. ਐੱਲ. ਦਾ ਫਾਈਨਲ 17 ਮਾਰਚ ਨੂੰ ਹੋਣਾ ਹੈ ਜਦਕਿ ਮਹਿਮਾਨ ਇੰਗਲੈਂਡ ਟੀਮ ਦਾ ਨਿਊਜ਼ੀਲੈਂਡ ਵਿਰੁੱਧ ਪਹਿਲਾ ਟੀ-20 ਮੈਚ 19 ਮਾਰਚ ਨੂੰ ਡੁਨੇਡਿਨ ਵਿਚ ਖੇਡਿਆ ਜਾਵੇਗਾ। ਖਬਰ ਅਨੁਸਾਰ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਡਬਲਯੂ. ਪੀ.ਐੱਲ.ਵਿਚ ਸ਼ਾਮਲ ਖਿਡਾਰਨਾਂ ਨੂੰ ਕਿਹਾ ਕਿ ਜੇਕਰ ਉਹ ਟੀ-20 ਲੀਗ ਦੇ ਅੰਤ ਤਕ ਭਾਰਤ ਵਿਚ ਰਹਿਣਗੀਆਂ ਤਾਂ ਨਿਊਜ਼ੀਲੈਂਡ ਦੌਰੇ ਦੇ ਪਹਿਲੇ ਤਿੰਨ ਟੀ-20 ਮੈਚਾਂ ਲਈ ਉਨ੍ਹਾਂ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਈ. ਸੀ. ਬੀ. ਨਿਊਜ਼ੀਲੈਂਡ ਦੌਰੇ ਲਈ ਅਗਲੇ ਹਫਤੇ ਇੰਗਲੈਂਡ ਟੀਮ ਦਾ ਐਲਾਨ ਕਰ ਸਕਦਾ ਹੈ। ਇੰਗਲੈਂਡ ਦੀਆਂ 7 ਖਿਡਾਰਨਾਂ ਡਬਲਯੂ. ਪੀ. ਐੱਲ. 2024 ਦਾ ਹਿੱਸਾ ਹਨ। ਇਨ੍ਹਾਂ ਵਿਚ ਐਲਿਸ ਕੈਪਸੀ (ਦਿੱਲੀ ਕੈਪੀਟਲਸ), ਇੱਸੀ ਵੋਂਗ ਤੇ ਨੈਟ ਸਾਈਬਰ ਬ੍ਰੰਟ (ਮੁੰਬਈ ਇੰਡੀਅਨਜ਼), ਕੇਟ ਕ੍ਰਾਸ ਤੇ ਹੀਥਰ ਨਾਈਟ (ਰਾਇਲ ਚੈਲੰਜਰਜ਼ ਬੈਂਗਲੁਰੂ), ਸੋਫੀ ਐਕਲੇਟੋਨ ਤੇ ਡੈਨੀ ਵਯਾਟ (ਯੂ. ਪੀ. ਵਾਰੀਅਰਸ) ਟੀਮ ਦਾ ਹਿੱਸਾ ਹਨ।
ਡਬਲਯੂ. ਪੀ. ਐੱਲ. ਫ੍ਰੈਂਚਾਈਜ਼ੀਆਂ ਵਿਚ ਉਨ੍ਹਾਂ ਦੀ ਤਨਖਾਹ 30 ਲੱਖ ਰੁਪਏ ਤੋਂ 3.2 ਕਰੋੜ ਰੁਪਏ ਤਕ ਹੈ। ਉਨ੍ਹਾਂ ਵਿਚੋਂ ਕੁਝ ਅਜਿਹੀਆਂ ਖਿਡਾਰਨਾਂ ਵੀ ਹਨ ਜਿਹੜੀਆਂ ਆਪਣੀਆਂ ਫ੍ਰੈਂਚਾਈਜ਼ੀਆਂ ਤੇ ਇੰਗਲੈਂਡ ਦੋਵਾਂ ਟੀਮਾਂ ਦੀ ਆਖਰੀ-11 ਵਿਚ ਆਸਾਨੀ ਨਾਲ ਜਗ੍ਹਾ ਬਣਾਉਣ ਦੀਆਂ ਕਾਬਲੀਅਤ ਰੱਖਦੀਆਂ ਹਨ।
ਇਹ ਵੀ ਪੜ੍ਹੋ--ਖਵਾਜਾ ਨੂੰ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਟੈਸਟ ਕ੍ਰਿਕਟਰ ਦਾ ਪੁਰਸਕਾਰ
ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਕਪਤਾਨ ਨਾਈਟ ਨੇ ਖੁਦ ਨੂੰ ਪੂਰੇ ਨਿਊਜ਼ੀਲੈਂਡ ਦੌਰੇ ਲਈ ਉਪਲੱਬਧ ਰੱਖਿਆ ਹੈ। ਯੂ. ਪੀ. ਵਾਰੀਅਰਸ ਦੀ ਲਾਰੇਨ ਬੈੱਲ ਨੇ ਸ਼ੁੱਕਰਵਾਰ ਨੂੰ ਇਹ ਕਹਿੰਦੇ ਹੋਏ ਡਬਲਯੂ. ਪੀ. ਐੱਲ. ਤੋਂ ਆਪਣਾ ਨਾਂ ਵਾਪਸ ਲੈ ਲਿਆ ਕਿ ਉਸਦੀ ਪਹਿਲ ਨਿਊਜ਼ੀਲੈਂਡ ਦੌਰੇ ਦੀ ਤਿਆਰੀ ਹੈ। ਇੰਗਲੈਂਡ ਦੇ ਮੁੱਖ ਕੋਚ ਜਾਨ ਲੂਈਸ ਵੀ ਯੂ. ਪੀ. ਵਾਰਸੀਅਰਸ ਦੇ ਨਾਲ ਇਹ ਭੂਮਿਕਾ ਨਿਭਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8