ਜਦੋਂ ਸ਼੍ਰੀਲੰਕਾ-ਭਾਰਤ ਵਿਚਾਲੇ ਚਲ ਰਹੇ ਟੈਸਟ ਮੈਚ ''ਚ ਆ ਗਈਆਂ ਦੋ-ਦੋ ਗੇਂਦਾਂ

07/29/2017 2:05:00 PM

ਗਾਲੇ— ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਗਾਲੇ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਮਜ਼ੇਦਾਰ ਚੀਜ਼ ਦੇਖਣ ਨੂੰ ਮਿਲੀ। ਚੌਥੇ ਦਿਨ ਦੀ ਖੇਡ ਦੇ ਪਹਿਲੇ ਸੈਸ਼ਨ 'ਚ ਜਦੋਂ ਸ਼੍ਰੀਲੰਕਾਈ ਬੱਲੇਬਾਜ਼ ਚੌਥੀ ਪਾਰੀ 'ਚ ਖੇਡ ਰਹੇ ਸਨ ਤਾਂ ਮੈਦਾਨ 'ਤੇ ਦੋ ਗੇਂਦਾਂ ਪਈਆ ਦਿਖਾਈ ਦਿੱਤੀਆਂ। ਇਕ ਤਾਂ ਭਾਰਤ ਵਲੋਂ ਓਵਰ ਕਰਵਾ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਹੱਥਾਂ 'ਚ ਸੀ ਤੇ ਦੂਜੀ ਗੇਂਦ ਮੈਦਾਨ 'ਤੇ ਪਈ ਨਜ਼ਰ ਆ ਰਹੀ ਸੀ।
ਉਮੇਸ਼ ਜਾਦਵ ਨੇ ਕੀਤਾ ਗੇਂਦ ਵੱਲ ਇਸ਼ਾਰਾ
ਇਸ ਗੇਂਦ ਵੱਲ ਕੈਮਰਾ ਮੈਨ ਨੇ ਧਿਆਨ ਦਿਵਾਇਆ। ਉਨ੍ਹਾਂ ਨੇ ਮੈਦਾਨ 'ਤੇ ਪਈ ਗੇਂਦ 'ਤੇ ਫੋਕਸ ਕੀਤਾ, ਤਾਂ ਦਰਸ਼ਕਾਂ ਅਤੇ ਖਿਡਾਰੀਆਂ ਦਾ ਧਿਆਨ ਇਸ ਵੱਲ ਗਿਆ। ਇਸ ਤੋਂ ਬਾਅਦ ਉਮੇਸ਼ ਨੇ ਅੰਪਾਇਰ ਨੂੰ ਇਹ ਗੇਂਦ ਦਿਖਾਈ। ਅੰਪਾਇਰ ਨੇ ਇਸ ਗੇਂਦ ਨੂੰ ਹਟਾਉਣ ਦਾ ਇਸ਼ਾਰਾ ਕੀਤਾ ਬਾਲ ਬੁਆਏ (ਗੇਂਦਾਂ ਉਠਾਉਣ ਵਾਲਾ) ਇਸ ਗੇਂਦ ਨੂੰ ਚੁੱਕ ਕੇ ਮੈਦਾਨ ਤੋਂ ਬਾਹਰ ਲੈ ਗਿਆ।
ਦੱਸ ਦਈਏ ਕਿ ਜਿਸ ਸਮੇਂ ਇਹ ਗੇਂਦ ਖਿਡਾਰੀਆਂ ਅਤੇ ਅੰਪਾਇਰਾਂ ਦੀਆਂ ਨਜ਼ਰਾਂ 'ਚ ਆਈ, ਉਸ ਸਮੇਂ ਸ਼੍ਰੀਲੰਕਾਈ ਪਾਰੀ ਦਾ 7ਵਾਂ ਓਵਰ ਖਤਮ ਹੋਇਆ ਸੀ। ਅਗਲਾ ਓਵਰ ਕਰਵਾਉਣ ਤੋਂ ਪਹਿਲਾਂ ਇਸ ਗੇਂਦ ਨੂੰ ਮੈਦਾਨ ਤੋਂ ਲਿਜਾਇਆ ਗਿਆ।


Related News