ਇਮਾਮ ਤੋਂ ਬਾਅਦ ਸ਼ਾਹੀਨ ਅਫਰੀਦੀ ਦੀ ਵੀ ਪਰਸਨਲ ਵੀਡੀਓ ਚੈਟਸ ਹੋਈ ਵਾਇਰਲ, ਲੱਗੇ ਗੰਭੀਰ ਦੋਸ਼

07/27/2019 3:33:10 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਤੋਂ ਬਾਅਦ ਹੁਣ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਤੋਂ ਬਾਅਦ ਸ਼ਾਹੀਨ ਅਫਰੀਦੀ ਵੀ ਇਮਾਮ ਦੇ ਨਕਸ਼ੇ ਕਦਮ 'ਤੇ ਚੱਲ ਪਏ ਹਨ। ਹਾਲ ਹੀ 'ਚ ਸਲਾਮੀ ਬੱਲੇਬਾਜ਼ ਨੂੰ ਕਈ ਲੜਕੀਆਂ ਦੇ ਨਾਲ ਸੰਬੰਧ ਰੱਖਣ ਤੇ ਉਨ੍ਹਾਂ ਦੇ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਇਸ ਸਮੇਂ ਸੋਸ਼ਲ ਮੀਡੀਆ 'ਤੇ ਇਮਾਮ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ। ਅਜਿਹੇ 'ਚ ਇਕ ਟਵਿਟਰ ਯੂਜ਼ਰ, ਜਿਨ੍ਹੇ ਵਟਸਐਪ ਚੈਟ ਦੇ ਸਕ੍ਰੀਨਸ਼ਾਟ ਲੀਕ ਕੀਤੇ ਹਨ ਇਸ ਸਟਾਰ ਕ੍ਰਿਕਟਰ ਨੂੰ ਲੜਕੀਆਂ ਦਾ ਯੋਨ ਸ਼ੋਸ਼ਣ ਕਰਨ ਤੇ ਗਲਤ ਤਰੀਕੇ ਨਾਲ ਉਨ੍ਹਾਂ ਦਾ ਫਾਇਦਾ ਚੁੱਕਣ ਦਾ ਨਾਂ ਲਾਇਆ ਹੈ।

ਹੁਣ ਇਸ ਕ੍ਰਮ 'ਚ 19 ਸਾਲ ਦਾ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਪਰਸਨਲ ਵੀਡੀਓ ਚੈਟਸ ਵਾਈਰਲ ਹੋ ਗਈਆਂ ਹਨ। ਅਣਪਛਾਤੇ ਯੂਜ਼ਰ ਨੇ ਸ਼ਾਹੀਨ ਦੀ ਨਿੱਜੀ ਚੈਟ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਯੂਜ਼ਰਸ ਨੂੰ ਲਗਦਾ ਹੈ ਕਿ ਇਹੀ ਕਾਰਨ ਹੈ ਕਿ ਉਹ ਮੈਦਾਨ 'ਤੇ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ 'ਚ ਅਸਮਰਥ ਹੈ, ਕਿਉਂਕਿ ਉਨ੍ਹਾਂ ਦਾ ਦਿਮਾਗ ਵਿਚਲਿਤ ਹੈ।

PunjabKesari

ਫੇਰਿਹਾ ਨੇ ਆਪਣੇ ਟਵੀਟ 'ਚ ਲਿੱਖਿਆ, ਸ਼ਾਹੀਨ ਅਫਰੀਦੀ ਅਗਲੀ ਵੱਡੀ ਮੱਛੀ ਹੈ। ਉਹ ਹਮੇਸ਼ਾ ਮੈਦਾਨ 'ਤੇ ਬਿਹਤਰੀਨ ਪ੍ਰਦਰਸ਼ਨ 'ਚ ਨਾਕਾਮ ਕਿਉਂ ਰਹੇ?  ਉਹ ਹਮੇਸ਼ਾ ਲੜਕੀਆਂ ਨਾਲ ਫਲਰਟ ਕਰਨ 'ਚ ਰੁੱਝੇ ਰਹਿੰਦੇ ਹਨ। ਉਹ ਆਪਣੀ ਹਾਲਤ ਤੇ ਪਾਵਰ ਦੀ ਵਰਤੋਂ ਲੜਕੀਆਂ ਨੂੰ ਲੁਭਾਉਣ ਲਈ ਕਰਦੇ ਹਨ ਤੇ ਫਿਰ ਉਨ੍ਹਾਂ ਦੇ ਸਰੀਰ ਦੇ ਨਾਲ ਖੇਡਦੇ ਹਨ। ਜ਼ਿਆਦਾ ਸਾਮਾਨ ਛੇਤੀ ਹੀ ਅਪਲੋਡ ਕੀਤਾ ਜਾਣਾ ਹੈ।

PunjabKesari 

ਹਾਲਾਂਕਿ ਇਨ੍ਹਾਂ ਗੱਲਾਂ 'ਚ ਕਿੰਨੀਂ ਕਿ ਸਚਾਈ ਹੈ ਇਹ ਤਾਂ ਆਊਣ ਵਾਲੇ ਸਮੇਂ 'ਚ ਪਤਾ ਚੱਲੇਗਾ ਤੇ ਦੇਖਣਾ ਹੋਵੇਗਾ ਕਿ ਇਨ੍ਹਾਂ ਚੀਜ਼ਾਂ 'ਤੇ ਸ਼ਾਹਿਨ ਕੋਈ ਜਵਾਬ ਦਿੰਦੇ ਹਨ ਜਾਂ ਨਹੀਂ।


Related News