ਭਾਰਤੀ ਹਾਕੀ ਟੀਮ ਓਲੰਪਿਕ ਤਮਗ਼ੇ ਦੀ ਮਜ਼ਬੂਤ ਦਾਅਵੇਦਾਰ : ਤੁਸ਼ਾਰ ਖਾਂਡੇਕਰ
Tuesday, Jun 08, 2021 - 06:19 PM (IST)
ਸਪੋਰਟਸ ਡੈਸਕ— ਸਾਬਕਾ ਸਟ੍ਰਾਈਕਰ ਤੁਸ਼ਾਰ ਖਾਂਡੇਕਰ ਦਾ ਮੰਨਣਾ ਹੈ ਕਿ ਭਾਰਤੀ ਹਾਕੀ ਟੀਮ ਨੇ ਪਿਛਲੇ ਕੁਝ ਸਾਲਾਂ ’ਚ ਚੋਟੀ ਦੀਆਂ ਟੀਮਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਕੇ ਆਤਮਵਿਸ਼ਵਾਸ ਹਾਸਲ ਕੀਤਾ ਹੈ ਤੇ ਇਸ ਲਈ ਉਹ ਓਲੰਪਿਕ ਖੇਡਾਂ ’ਚ ਤਮਗ਼ੇ ਦੀ ਮਜ਼ਬੂਤ ਦਾਅਵੇਦਾਰ ਹੈ। ਓਲੰਪਿਕ ਖੇਡ 23 ਜੁਲਾਈ ਤੋਂ ਟੋਕੀਓ ’ਚ ਸ਼ੁਰੂ ਹੋਵੇਗਾ। ਖਾਂਡੇਕਾਰ ਨੇ ‘ਹਾਕੀ ’ਤੇ ਚਰਚਾ’ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਜੇ ਤਕ (ਭਾਰਤੀ ਪੁਰਸ਼ ਟੀਮ) ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੀ ਹੈ ਉਸ ਨੂੰ ਦੇਖਦੇ ਹੋਏ ਉਹ ਤਮਗ਼ੇ ਦੀ ਮਜ਼ਬੂਤ ਦਾਅਵੇਦਾਰ ਹੈ।
ਉਨ੍ਹਾਂ ਕਿਹਾ ਕਿ ਖਿਡਾਰੀ ਜਾਣਦੇ ਹਨ ਕਿ ਓਲੰਪਿਕ ਜਿਹੀ ਵੱਡੀ ਪ੍ਰਤੀਯੋਗਿਤਾਵਾਂ ’ਚ ਛੋਟੀ ਗ਼ਲਤੀਆਂ ਕਿੰਨਾ ਨੁਕਸਾਨ ਪਹੁੰਚਾ ਸਕਦੀਆਂ ਹਨ। ਭਾਰਤੀ ਟੀਮ ਨੇ ਪਿਛਲੇ ਮਹੀਨਿਆਂ ’ਚ ਅਰਜਨਟੀਨਾ ਤੇ ਯੂਰਪ ਦੇ ਆਪਣੇ ਦੌਰਿਆਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਖਾਂਡੇਕਰਾ ਨੇ ਕਿਹਾ ਕਿ ਅਸੀਂ ਹਰੇਕ ਓਲੰਪਿਕ ਤੋਂ ਸਬਕ ਲਿਆ। ਅਸੀਂ 2008 ’ਚ ਕੁਆਲੀਫ਼ਾਈ ਨਹੀਂ ਕਰ ਸਕੇ ਪਰ ਲੰਡਨ ’ਚ 12ਵੇਂ ਤੇ ਰੀਓ ’ਚ ਅੱਠਵੇਂ ਸਥਾਨ ’ਤੇ ਰਹੇ। ਅਸੀਂ 2012 ’ਚ ਜੋ ਗ਼ਲਤੀਆਂ ਕੀਤੀਆਂ ਸਨ ਉਸ ਤੋਂ ਸਬਕ ਲਿਆ ਸੀ।
ਉਨ੍ਹਾਂ ਕਿਹਾ ਕਿ ਲੰਡਨ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ’ਚ ਜਿਵੇਂ ਸ਼੍ਰੀਜੇਸ਼, ਮਨਪ੍ਰੀਤ, ਸੁਨੀਲ, ਦਾਨਿਸ਼ ਮੁਜ਼ਤਬਾ, ਰਘੂਨਾਥ ਤੇ ਹੋਰ ਰੀਓ ਓਲੰਪਿਕ ’ਚ ਖੇਡੇ ਤੇ ਉਨ੍ਹਾਂ ਨੇ ਇਹ ਯਕੀਨੀ ਕੀਤਾ ਕਿ ਟੀਮ ਲੰਡਨ ਵਾਲੀ ਗ਼ਲਤੀਆਂ ਨੂੰ ਨਹੀਂ ਦੋਹਰਾਵੇਗੀ। ਖਾਂਡੇਕਰ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਮੈਨੂੰ ਵਿਸ਼ਵਾਸ ਹੈ ਕਿ ਰੀਓ ਓਲੰਪਿਕ ’ਚ ਖੇਡਣ ਵਾਲੇ ਖਿਡਾਰੀ ਟੀਮ ਨੂੰ ਉਨ੍ਹਾਂ ਗ਼ਲਤੀਆਂ ਤੋਂ ਸਾਵਧਾਨ ਕਰਨਗੇ ਜਿਸ ਤੋਂ ਟੋਕੀਓ ’ਚ ਬਚਣਾ ਹੈ।