ਫ੍ਰੈਂਚ ਓਪਨ ਫਾਈਨਲ ਤੋਂ ਪਹਿਲਾਂ ਦਾਦੀ ਦੀ ਹੋਈ ਮੌਤ : ਸਿਤਸਿਪਾਸ
Tuesday, Jun 15, 2021 - 12:52 AM (IST)
ਪੈਰਿਸ - ਫ੍ਰੈਂਚ ਓਪਨ ਉਪ ਜੇਤੂ ਸਟੇਫਾਨੋਸ ਸਿਤਸਿਪਾਸ ਨੇ ਸੋਮਵਾਰ ਨੂੰ ਕਿਹਾ ਕਿ ਨੋਵਾਕ ਜੋਕੋਵਿਚ ਵਿਰੁੱਧ ਰੋਲਾਂ ਗੈਰਾਂ ਵਿਚ ਫਾਈਨਲ ਖੇਡਣ ਤੋਂ ਠੀਕ ਪਹਿਲਾਂ ਉਸਦੀ ਦਾਦੀ ਦੀ ਮੌਤ ਹੋ ਗਈ ਸੀ। ਯੂਨਾਨ ਦੇ ਇਸ ਖਿਡਾਰੀ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਸਦੇ ਪਹਿਲੇ ਗ੍ਰੈਂਡ ਸਲੈਮ ਫਾਈਨਲ ਮੈਚ ਦੇ ਲਈ ਐਤਵਾਰ ਨੂੰ ਕੋਰਟ 'ਚ ਜਾਣ ਤੋਂ ਪੰਜ ਮਿੰਟ ਪਹਿਲਾਂ 'ਦਾਦੀ ਜ਼ਿੰਦਗੀ' ਤੋਂ ਆਪਣੀ ਜੰਗ ਹਾਰ ਗਈ।
ਇਹ ਖ਼ਬਰ ਪੜ੍ਹੋ- ਦੁਨੀਆ ਦਾ ਇਕਲੌਤਾ ਓਪਨਰ ਬੱਲੇਬਾਜ਼ ਜੋ ਟੈਸਟ 'ਚ ਕਦੇ ਆਊਟ ਨਹੀਂ ਹੋਇਆ
ਉਨ੍ਹਾਂ ਨੇ ਆਪਣੇ ਪਿਤਾ ਦਾ ਧਿਆਨ ਰੱਖਣ ਦੇ ਲਈ ਦਾਦੀ ਦਾ ਧੰਨਵਾਦ ਕੀਤਾ ਅਤੇ ਬੁੱਧੀਮਾਨ ਮਹਿਲਾ ਕਰਾਰ ਦਿੱਤਾ, ਜਿਸਦੇ ਜੀਵਨ ਵਿਚ ਵਿਸ਼ਵਾਸ ਅਤੇ ਦੂਜਿਆਂ ਦੀ ਮਦਦ ਕਰਨ ਦੇ ਮਾਮਲੇ 'ਚ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਦੁਨੀਆ ਨੂੰ ਅਜਿਹੇ ਹੋਰ ਲੋਕਾਂ ਦੀ ਜ਼ਰੂਰਤ ਹੈ। ਕਿਉਂਕਿ ਉਸਦੇ ਵਰਗੇ ਲੋਕ ਤੁਹਾਨੂੰ ਜ਼ਿੰਦਾਦਿਲ ਬਣਾਉਂਦੇ ਹਨ। ਇਸ 22 ਸਾਲ ਦੇ ਖਿਡਾਰੀ ਨੂੰ ਜੋਕੋਵਿਚ ਨੇ ਫਾਈਨਲ 'ਚ 6-7,2-6, 6-3, 6-2, 6-4 ਨਾਲ ਹਰਾਇਆ ਸੀ।
ਇਹ ਖ਼ਬਰ ਪੜ੍ਹੋ- WTC ਫਾਈਨਲ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ICC ਨੇ ਦਿੱਤੀ ਜਾਣਕਾਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।