ਜਿੱਤ ਦਾ ਜਸ਼ਨ ਮਨਾਉਂਦਾ ਟ੍ਰੋਲ ਹੋਇਆ ਸ਼ਾਸਤਰੀ
Tuesday, Jan 30, 2018 - 02:25 AM (IST)

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਰਵੀ ਸ਼ਾਸਤਰੀ ਦੱਖਣੀ ਅਫਰੀਕਾ ਵਿਰੁੱਧ ਤੀਜੇ ਟੈਸਟ ਮੈਚ ਦੀ ਜਿੱਤ 'ਚ ਇਸ ਹੱਦ ਤਕ ਡੁੱਬ ਗਿਆ ਕਿ ਪ੍ਰਸ਼ੰਸਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਤੀਜੇ ਟੈਸਟ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਆਖਰੀ ਟੈਸਟ ਜਿੱਤਣ ਤੋਂ ਬਾਅਦ ਭਾਰਤੀ ਟੀਮ ਬਹੁਤ ਖੁਸ਼ ਸੀ ਤੇ ਉਸ ਨੇ ਇਸ ਜਿੱਤ ਦਾ ਜਸ਼ਨ ਮੈਦਾਨ ਤੋਂ ਲੈ ਕੇ ਆਪਣੇ ਹੋਟਲ ਤਕ ਮਨਾਇਆ ਪਰ ਹੁਣ ਕੋਚ ਰਵੀ ਸ਼ਾਸਤਰੀ ਨੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਆਪਣੀ ਇਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਸ਼ਾਸਤਰੀ ਨੇ ਜਿੱਤ ਦੀ ਖੁਸ਼ੀ ਜ਼ਾਹਿਰ ਕਰਨ ਲਈ ਇਹ ਫੋਟੋ ਸ਼ੇਅਰ ਕੀਤੀ ਸੀ ਪਰ ਯੂਜ਼ਰਸ ਨੂੰ ਇਹ ਪਸੰਦ ਨਹੀਂ ਆਈ।
ਫੋਟੋ ਨੂੰ ਲੈ ਕੇ ਇੰਸਟਾਗ੍ਰਾਮ ਯੂਜ਼ਰਸ ਸ਼ਾਸਤਰੀ ਨੂੰ ਟ੍ਰੋਲ ਕਰਨ ਲੱਗੇ। ਇਕ ਯੂਜ਼ਰ ਨੇ ਲਿਖਿਆ, ''ਇੰਡੀਆ ਦੇ ਕੋਚ ਸਾਹਬ ਇਕ ਮੈਚ ਜਿੱਤ ਕੇ ਇੰਨਾ ਖੁਸ਼ ਨਾ ਹੋਵੇ, ਸੀਰੀਜ਼ 'ਤੇ ਧਿਆਨ ਦਿਓ, ਬਾਅਦ ਵਿਚ ਇਹ ਸਭ ਕਰ ਲੈਣਾ।''ਦੂਜੇ ਨੇ ਕਿਹਾ, ''ਸ਼ਾਸਤਰੀ ਜੀ, ਕ੍ਰਿਪਾ ਕਰਕੇ ਘੱਟ ਤੋਂ ਘੱਟ ਹੁਣ ਵਨ ਡੇ ਤੇ ਟੀ-20 ਸੀਰੀਜ਼ ਤਾਂ ਜਿੱਤ ਲਓ।''ਹਾਲਾਂਕਿ ਕਈ ਲੋਕਾਂ ਨੇ ਸ਼ਾਸਤਰੀ ਤੇ ਭਾਰਤੀ ਖਿਡਾਰੀਆਂ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਵੀ ਦਿੱਤੀ।