ਹੈਟ੍ਰਿਕ : 6 ਹਫਤਿਆਂ ''ਚ 3 ਬੱਚਿਆਂ ਦਾ ਪਿਤਾ ਬਣਿਆ ਫੁੱਟਬਾਲਰ ਸੈਡੋ ਬੇਰਾਹਿਨੋ
Tuesday, Sep 25, 2018 - 05:09 AM (IST)

ਜਲੰਧਰ — ਇੰਗਲੈਂਡ ਦੇ ਫੁੱਟਬਾਲਰ ਸੈਡੋ ਬੇਰਾਹਿਨੋ ਲਈ ਪਿਛਲੇ ਛੇ ਹਫਤੇ ਸਰਪ੍ਰਾਈਜ਼ ਭਰੇ ਰਹੇ। ਦਰਅਸਲ, ਇਕ-ਇਕ ਕਰ ਕੇ 3 ਮਹਿਲਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੱਚੇ ਦਾ ਪਿਤਾ ਸੈਡੋ ਹੈ। ਇਨ੍ਹਾਂ ਵਿਚੋਂ 2 ਬੱਚਿਆਂ ਦੇ ਜਨਮ ਸਰਟੀਫਿਕੇਟਾਂ ਤਕ 'ਤੇ ਸੈਡੋ ਦਾ ਨਾਂ ਲਿਖਿਆ ਹੈ। ਸੈਡੋ ਦੇ ਪਹਿਲੇ ਬੇਟੇ ਨੂੰ 30 ਮਈ ਨੂੰ ਬਰਮਿੰਘਮ ਦੇ ਇਕ ਹਸਪਤਾਲ ਵਿਚ ਜਨਮ ਦਿੱਤਾ ਗਿਆ ਹੈ। 27 ਸਾਲ ਦੀ ਸਟੇਫਾਨੀਆ ਕ੍ਰਿਸਟੋਫਰ ਨੇ ਉਕਤ ਬੱਚੇ ਨੂੰ ਜਨਮ ਦਿੱਤਾ ਹੈ। ਸਟੇਫਾਨੀਆ ਸੈਡੋ ਦੀ ਸਾਬਕਾ ਮੰਗੇਤਰ ਦੱਸੀ ਜਾ ਰਹੀ ਹੈ। ਦੋਵਾਂ ਦਾ ਰਿਸ਼ਤਾ ਕਿਉਂ ਟੁੱਟਾ, ਇਹ ਅਜੇ ਸਾਫ ਨਹੀਂ ਹੈ ਪਰ ਬੱਚੇ ਦੇ ਸਰਟੀਫਿਕੇਟ 'ਤੇ ਸੈਡੋ ਦਾ ਨਾਂ ਹੋਣ ਤੋਂ ਇਹ ਸਾਫ ਹੋ ਗਿਆ ਹੈ ਕਿ ਉਕਤ ਬੱਚੇ ਦਾ ਪਿਤਾ ਸੈਡੋ ਹੀ ਹੈ।
ਸੈਡੋ ਦੇ ਦੂਜੇ ਬੱਚੇ ਨੂੰ ਅਫਰੀਕੀ ਮੂਲ ਦੀ ਇਕ ਨਰਸ ਨੇ ਪੈਦਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਸੈਡੋ ਦੀ ਬਚਪਨ ਦੀ ਦੋਸਤ ਹੈ। ਉਸ ਨੇ 15 ਜੁਲਾਈ ਨੂੰ ਬੇਟੀ ਨੂੰ ਜਨਮ ਦਿੱਤਾ। ਕਾਨੂੰਨੀ ਦਾਅ-ਪੇਚਾਂ ਕਾਰਨ ਉਕਤ ਮਹਿਲਾ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਇਸੇ ਤਰ੍ਹਾਂ 17 ਜੁਲਾਈ ਨੂੰ ਸੈਡੋ ਦੇ ਤੀਜੇ ਬੱਚੇ (ਬੇਟੀ) ਨੂੰ ਵਲਸਲ ਦੇ ਮਨੋਰ ਹਸਪਤਾਲ ਵਿਚ ਜਨਮ ਦਿੱਤਾ ਹੈ, ਜਿਸ ਦੀ ਮਾਂ ਅਮਰੀਕੀ ਮਾਡਲ ਚੇਲਸੀ ਲਵਲੇਸ ਹੈ। ਚੇਲਸੀ ਨੇ ਪਿਛਲੇ ਸਾਲ ਸੈਡੋ ਨੂੰ ਡੇਟ ਕੀਤਾ ਸੀ। ਬੱਚੀ ਦੇ ਜਨਮ ਸਰਟੀਫਿਕੇਟ 'ਤੇ ਵੀ ਸੈਡੋ ਦਾ ਨਾਂ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੈਸ਼ਨ 'ਚ ਹੁਣ ਤਕ ਸਿਰਫ ਇਕ ਗੋਲ ਕਰਨ ਵਾਲੇ ਸੈਡੋ ਨੇ ਤਿੰਨਾਂ ਬੱਚਿਆਂ ਨੂੰ ਆਪਣਾ ਦੱਸਣ ਤੋਂ ਇਨਕਾਰ ਅਜੇ ਤਕ ਇਨਕਾਰ ਨਹੀਂ ਕੀਤਾ ਹੈ।