ਸ਼ਰਧਾਂਜਲੀ : ਬਾਲੀਵੁੱਡ ਤੋਂ ਲੈ ਕੇ ਖੇਡ ਜਗਤ ਬਲਬੀਰ ਸਿੰਘ ਦੇ ਦਿਹਾਂਤ ''ਤੇ ਡੁੱਬਿਆ ਸ਼ੋਕ ''ਚ

Monday, May 25, 2020 - 12:35 PM (IST)

ਸ਼ਰਧਾਂਜਲੀ : ਬਾਲੀਵੁੱਡ ਤੋਂ ਲੈ ਕੇ ਖੇਡ ਜਗਤ ਬਲਬੀਰ ਸਿੰਘ ਦੇ ਦਿਹਾਂਤ ''ਤੇ ਡੁੱਬਿਆ ਸ਼ੋਕ ''ਚ

ਨਵੀਂ ਦਿੱਲੀ : ਦਿੱਗਜਾਂ 'ਚ ਸ਼ਾਮਲ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ 'ਤੇ ਬਾਲੀਵੁੱਡ ਤੋਂ ਲੈ ਕੇ ਖੇਡ ਜਗਤ ਨੇ ਦੁੱਖ ਜਤਾਇਆ ਹੈ। 

ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਵੀ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਸ਼ੋਕ ਜਤਾਇਆ ਹੈ। ਉਸ ਨੇ ਇਸ ਦਿੱਗਜ ਨਾਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਹਾਕੀ ਦੇ ਦਿੱਗਜ ਬਲਬੀਰ ਸਿੰਘ ਜੀ ਦੇ ਦਿਹਾਂਤ ਦੇ ਬਾਰੇ ਸੁਣ ਕੇ ਦੁਖ ਹੋਇਆ। ਕੁਝ ਸਮੇਂ ਪਹਿਲਾਂ ਖੁਸ਼ਕਿਸਮਤੀ ਨਾਲ ਮਿਲਣ ਦਾ ਮੌਕਾ ਮਿਲਿਆ। ਅਜਿਹੀ ਸ਼ਾਨਦਾਰ ਸ਼ਖਸੀਅਤ। ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਮੇਰੀ ਹਾਰਦਿਕ ਸੰਵੇਦਨਾ।

ਦੱਸ ਦਈਏ ਕਿ 95 ਸਾਲਾ ਬਲਬੀਰ ਸਿੰਘ ਨੂੰ ਨਿਮੋਨੀਆ ਤੇ ਬੁਖਾਰ ਕਾਰਨ 8 ਮਈ ਨੂੰ ਮੋਹਾਲੀ ਫੋਰਟਿਸ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਇਲਾਜ ਦੌਰਾਨ ਉਨ੍ਹਾਂ ਨੂੰ 3 ਵਾਰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਦਿਮਾਗ ਵਿਚ ਖੂਨ ਦਾ ਕਲਾਟ ਬਣ ਗਿਆ ਅਤੇ 18 ਮਈ ਨੂੰ ਉਹ ਕੋਮਾ ਵਿਚ ਚਲੇ ਗਏ। ਅੱਜ (ਸੋਮਵਾਰ) ਨੂੰ ਸਵੇਰੇ ਕਰੀਬ 6:30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਖੇਡ ਜਗਤ ਡੁੱਬਿਆ ਸ਼ੋਕ 'ਚ
 


author

Ranjit

Content Editor

Related News