ਆਸਟਰੇਲੀਅਨ ਕ੍ਰਿਕਟਰ ਫਿਲਿਪ ਹਿਊਜ਼ ਨੂੰ 5ਵੀਂ ਬਰਸੀ ''ਤੇ ਸ਼ਰਧਾਂਜਲੀ

Tuesday, Nov 26, 2019 - 05:41 PM (IST)

ਆਸਟਰੇਲੀਅਨ ਕ੍ਰਿਕਟਰ ਫਿਲਿਪ ਹਿਊਜ਼ ਨੂੰ 5ਵੀਂ ਬਰਸੀ ''ਤੇ ਸ਼ਰਧਾਂਜਲੀ

ਮੈਲਬੋਰਨ : ਕ੍ਰਿਕਟ ਆਸਟਰੇਲੀਆ ਨੇ ਫਿਲਿਪ ਹਿਊਜ਼ ਦੀ 5ਵੀਂ ਬਰਸੀ 'ਤੇ ਉਸ ਨੂੰ ਸ਼ਰਧਾਂਜਲੀ ਦਿੱਤੀ। ਹਿਊਜ਼ ਦਾ 5 ਸਾਲ ਪਹਿਲਾਂ ਇਕ ਘਰੇਲੂ ਮੈਚ ਦੌਰਾਨ ਸ਼ਾਟ ਪਿੱਚ ਗੇਂਦ ਲੱਗਣ ਕਾਰਣ ਦਿਹਾਂਤ ਹੋ ਗਿਆ ਸੀ। ਸਿਡਨੀ ਕ੍ਰਿਕਟ ਗ੍ਰਾਊਂਡ 'ਤੇ 25 ਨਵੰਬਰ 2014 ਨੂੰ ਸ਼ੈਫੀਲਡ ਮੈਚ ਦੌਰਾਨ ਹਿਊਜ਼ ਨੂੰ ਸੀਨ ਏਬੋਟ ਦਾ ਬਾਊਂਸਰ ਲੱਗਾ ਸੀ। ਉਸ ਨੇ ਹੈਲਮਟ ਪਹਿਨਿਆ ਸੀ ਪਰ ਗੇਂਦ ਉਸ ਦੇ ਖੱਬੇ ਕੰਨ ਦੇ ਠੀਕ ਹੇਠਲੇ ਹਿੱਸੇ 'ਤੇ ਲੱਗੀ ਜੋ ਢਕਿਆ ਨਹੀਂ ਹੋਇਆ ਸੀ।

PunjabKesari

ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਕੇਵਿਨ ਰਾਬਰਟਸ ਨੇ ਕਿਹਾ, ''ਪਿਛਲੇ 5 ਸਾਲਾਂ ਵਿਚ ਅਜਿਹਾ ਕੋਈ ਦਿਨ ਨਹੀਂ ਗੁਜ਼ਰਿਆ ਜਦੋਂ ਆਸਟਰੇਲੀਆਈ ਕ੍ਰਿਕਟ ਜਗਤ ਨੂੰ ਫਿਲ ਦੀ ਕਮੀ ਨਹੀਂ ਮਹਿਸੂਸ ਹੋਈ ਹੋਵੇ।'' ਹਿਊਜ਼ ਨੇ ਆਸਟਰੇਲੀਆ ਲਈ 25 ਟੈਸਟ ਅਤੇ 24 ਵਨ ਡੇ ਮੈਚ ਖੇਡੇ ਸੀ ਉਸ ਨੇ ਇੰਗਲੈਂਡ ਵਿਚ ਕਾਫੀ ਸਮਾਂ ਕਾਊਂਟੀ ਵਿਚ ਖੇਡਿਆ ਸੀ।

PunjabKesari


Related News