ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਕ੍ਰਿਕਟ, ਫੁੱਟਬਾਲ ਤੇ ਤੈਰਾਕੀ ਟੀਮਾਂ ਦੇ ਟਰਾਇਲ 21 ਨਵੰਬਰ ਨੂੰ

Friday, Nov 10, 2023 - 02:55 PM (IST)

ਚੰਡੀਗੜ੍ਹ- ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਕਰਵਾਏ ਜਾਣ ਵਾਲੇ ਆਲ ਇੰਡੀਆ ਸਰਵਿਸਜ਼ ਦੇ ਕ੍ਰਿਕਟ (ਪੁਰਸ਼), ਫੁੱਟਬਾਲ (ਪੁਰਸ਼) ਤੇ ਤੈਰਾਕੀ (ਪੁਰਸ਼ ਤੇ ਮਹਿਲਾ) ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ 21 ਨਵੰਬਰ ਨੂੰ ਲਏ ਜਾ ਰਹੇ ਹਨ। 

ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਸਰਵਿਸਜ਼ ਦਾ ਕ੍ਰਿਕਟ (ਪੁਰਸ਼) ਤੇ ਫੁੱਟਬਾਲ (ਪੁਰਸ਼) ਟੂਰਨਾਮੈਂਟ  15 ਤੋਂ 21 ਦਸੰਬਰ ਤੱਕ ਅਤੇ ਤੈਰਾਕੀ (ਪੁਰਸ਼ ਅਤੇ ਮਹਿਲਾ) ਟੂਰਨਾਮੈਂਟ 15 ਤੋਂ 17 ਦਸੰਬਰ ਤੱਕ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪੁਰਸ਼ ਕ੍ਰਿਕਟ ਟੀਮ ਲਈ 21 ਨਵੰਬਰ ਨੂੰ ਪ੍ਰੈਕਟਿਸ ਗਰਾਊਂਡ, ਪੀ.ਸੀ.ਏ. ਸਟੇਡੀਅਮ, ਮੋਹਾਲੀ ਵਿਖੇ ਸਵੇਰੇ 10 ਵਜੇ, ਫੁਟਬਾਲ (ਪੁਰਸ਼) ਟੀਮ ਲਈ 21 ਨਵੰਬਰ ਨੂੰ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ-78, ਮੁਹਾਲੀ ਵਿਖੇ ਸਵੇਰੇ 10 ਵਜੇ ਅਤੇ ਤੈਰਾਕੀ (ਪੁਰਸ਼ ਤੇ ਮਹਿਲਾ) ਲਈ 21 ਨਵੰਬਰ ਨੂੰ ਤੈਰਾਕੀ ਪੂਲ, ਸੈਕਟਰ-78, ਮੋਹਾਲੀ ਵਿਖੇ ਸਵੇਰੇ 10 ਵਜੇ ਟਰਾਇਲ ਲਏ ਜਾਣਗੇ। 

ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ /ਨੀਮ ਸੁਰੱਖਿਆ ਸੰਸਥਾਵਾਂ/ਕੇਂਦਰੀ ਪੁਲਸ ਸੰਸਥਾਵਾਂ/ਪੁਲਸ/ਆਰਪੀਐੱਫ/ਸੀਆਈਐੱਸਐੱਫ/ਬੀਐੱਸ.ਐੱਫ./ਆਈਟੀਬੀਪੀ ਅਤੇ ਐੱਨਐੱਸਜੀ ਆਦਿ ਦੇ ਕਰਮਚਾਰੀ, ਖ਼ੁਦਮੁਖ਼ਤਿਆਰ ਧਿਰਾਂ/ਅੰਡਰਟੇਕਿੰਗ/ਜਨਤਕ ਖੇਤਰ ਦੇ ਬੈਂਕ ਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ ਵੀ, ਕੱਚੇ /ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ 'ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ ,ਜੋ 6 ਮਹੀਨੇ ਤੋਂ ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐੱਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News