ਛੇਤਰੀ ਨੂੰ ਪੁਸਕਾਸ ਦੇ 84 ਗੋਲ ਦੀ ਬਰਾਬਰੀ ਕਰਨ ''ਤੇ ਟੋਟੇਨਹੈਮ ਨੇ ਦਿੱਤੀ ਵਧਾਈ
Friday, Jun 17, 2022 - 02:20 PM (IST)
ਸਪੋਰਟਸ ਡੈਸਕ- ਇੰਗਲਿਸ਼ ਪ੍ਰੀਮੀਅਰ ਲੀਗ ਦੇ ਕਲੱਬ ਟੋਟੇਨਹੈਮ ਹਾਟਸਪਰ ਨੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੂੰ ਹੰਗਰੀ ਦੇ ਧਾਕੜ ਫੇਰੇਂਕ ਪੁਸਕਾਸ ਦੇ 84 ਕੌਮਾਂਤਰੀ ਗੋਲ ਦੀ ਬਰਾਬਰੀ ਕਰਨ 'ਤੇ ਵਧਾਈ ਦਿੱਤੀ ਹੈ। ਛੇਤਰੀ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੇ ਖ਼ਿਲਾਫ਼ ਏ. ਐੱਫ. ਸੀ. ਏਸ਼ੀਆਈ ਕੱਪ ਕੁਆਲੀਫਾਇੰਗ ਮੈਚ 'ਚ ਭਾਰਤ ਲਈ ਦੂਜਾ ਗੋਲ ਕਰਕੇ ਪੁਸਕਾਸ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਸ਼ਤਰੰਜ ਓਲੰਪੀਆਡ ਲਈ 19 ਜੂਨ ਨੂੰ ਮਸ਼ਾਲ ਰਿਲੇਅ ਦੀ ਕਰਨਗੇ ਸ਼ੁਰੂਆਤ
ਉਹ ਕੌਮਾਂਤਰੀ ਪੱਧਰ 'ਤੇ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ 'ਚੋਂ ਪੰਜਵੇਂ ਸਥਾਨ 'ਤੇ ਕਾਬਜ ਹੋ ਗਏ ਹਨ। ਇਹ ਭਾਰਤੀ ਸਟਾਰ ਹੁਣ ਅਰਜਨਟੀਨਾ ਦੇ ਸੁਪਰ ਸਟਾਰ ਲਿਓਨਿਲ ਮੇਸੀ ਦੇ 86 ਗੋਲ ਤੋਂ ਸਿਰਫ਼ ਦੋ ਗੋਲ ਪਿੱਛੇ ਹੈ।
ਇਹ ਵੀ ਪੜ੍ਹੋ : ਪਰਮਜੀਤ ਅਤੇ ਮਨਪ੍ਰੀਤ ਨੇ ਏਸ਼ੀਆ ਓਸ਼ੀਆਨਾ ਪੈਰਾ ਪਾਵਰਲਿਫਟਿੰਗ 'ਚ ਜਿੱਤਿਆ ਕਾਂਸੀ ਤਗਮਾ
ਟੋਟੇਨਹੈਮ ਹਾਟਸਪਰ ਨੇ ਆਪਣੇ ਬਿਆਨ 'ਚ ਕਿਹਾ, 'ਭਾਰਤ ਦੇ ਸੁਨੀਲ ਛੇਤਰੀ ਨੁੰ ਮਹਾਨ ਫੇਰੇਂਕ ਪੁਸਕਾਸ ਦੇ 84 ਕੌਮਾਂਤਰੀ ਗੋਲ ਦੀ ਬਰਾਬਰੀ 'ਤੇ ਵਧਾਈ।' ਕੌਮਾਂਤਰੀ ਫੁੱਟਬਾਲ 'ਚ ਸਰਗਰਮ ਖਿਡਾਰੀਆਂ 'ਚ 37 ਸਾਲਾ ਛੇਤਰੀ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਿਆਂ 'ਚ ਤੀਜੇ ਸਥਾਨ 'ਤੇ ਹਨ। ਇਸ ਸੂਚੀ 'ਚ ਪੁਰਤਗਾਲ ਦੇ ਕ੍ਰਿਸਟੀਅਨ ਰੋਨਾਲਡੋ ਚੋਟੀ 'ਤੇ ਹਨ। ਉਨ੍ਹਾਂ ਨੇ ਅਜੇ ਤਕ ਆਪਣੀ ਰਾਸ਼ਟਰੀ ਟੀਮ ਲਈ 117 ਗੋਲ ਕੀਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।