ਟੋਕੀਓ ਓਲੰਪਿਕ ਦੇ ਚੋਟੀ ਅਧਿਕਾਰੀ ''ਕੋਰੋਨਾ ਵਾਇਰਸ'' ਤੋਂ ਪਰੇਸ਼ਾਨ

02/05/2020 5:54:04 PM

ਟੋਕੀਓ : ਟੋਕੀਓ ਓਲੰਪਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਸਵੀਕਾਰ ਕੀਤਾ ਕਿ ਆਯੋਜਕ ਇਸ ਸਾਲ ਹੋਣ ਵਾਲੇ ਖੇਡਾਂ 'ਤੇ ਨਵੇਂ ਕੋਰੋਨਾ ਵਾਇਰਸ ਨਾਲ ਪੈਣ ਵਾਲੇ ਸੰਭਾਵੀ ਪ੍ਰਭਾਵ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਤੋਸ਼ਿਰੋ ਮੁਟੋ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚੀਨ ਵਿਚ ਜਲਦੀ ਹੀ ਇਸ ਦਾ ਹੱਲ ਕਰ ਲਿਆ ਜਾਵੇਗਾ ਤਾਂ ਜੋ ਓਲੰਪਿਕ ਤੋਂ ਪਹਿਲਾਂ ਚਿੰਤਾ ਘੱਟ ਹੋ ਜਾਵੇ। ਉਨ੍ਹਾਂ ਨੇ ਕੌਮਾਂਤਰੀ ਪੈਰਾਲੰਪਿਕ ਕਮੇਟੀ (ਆਈ. ਪੀ. ਸੀ.) ਦੇ ਨਾਲ ਬੈਠਕ ਤੋਂ ਪਹਿਲਾਂ ਕਿਹਾ, ''ਅਸੀਂ ਇਸ ਗੱਲ ਤੋਂ ਕਾਫੀ ਪਰੇਸ਼ਾਨ ਹਾਂ ਕਿ ਇਸ ਵਾਇਰਸ ਕਾਰਨ ਖੇਡਾਂ ਦੀ ਤਿਆਰੀ 'ਤੇ ਅਸਰ ਪੈ ਸਕਦਾ ਹੈ।

PunjabKesari

ਉਸ ਨੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਇਸ ਨੂੰ ਜਲਦੀ ਖਤਮ ਕਰ ਦਿੱਤਾ ਜਾਵੇ। ਅਸੀਂ ਆਈ. ਓ. ਸੀ. (ਕੌਮਾਂਤਰੀ ਓਲੰਪਿਕ ਕਮੇਟੀ), ਆਈ. ਪੀ. ਸੀ. ਸਰਕਾਰ ਅਤੇ ਟੋਕੀਓ ਸ਼ਹਿਰ ਨੂੰ ਇਸ ਬੀਮਾਰੀ ਨਾਲ ਬਚਣ ਲਈ ਪੂਰੀ ਤਰ੍ਹਾਂ ਸਹਿਯੋਗ ਕਰਾਂਗੇ।'' ਚੀਨ ਵਿਚ ਇਸ ਵਾਇਰਸ ਨਾਲ ਕਰੀਬ 500 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟ ਤੋਂ ਘੱਟ 24000 ਲੋਕ ਇਸ ਨਾਲ ਪ੍ਰਭਾਵਿਤ ਹਨ। 20 ਤੋਂ ਵੱਧ ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਜਾਪਾਨ ਵਿਚ ਹਾਲਾਂਕਿ ਅਜੇ ਤਕ ਇਸ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ ਪਰ 3,711 ਲੋਕਾਂ ਨੂੰ ਲਿਜਾ ਰਹੇ ਕਰੂਜ਼ ਜਹਾਜ਼ ਵਿਚ ਘੱਟ ਤੋਂ ਘੱਟ 10 ਲੋਕ ਇਸ ਨਾਲ ਪ੍ਰਭਾਵਿਤ ਹਨ। ਟੋਕੀਓ ਦੇ ਗਵਰਨਰ ਯੂਰਿਕ ਕੋਈਕੇ ਨੇ ਕਿਹਾ ਕਿ ਅਸੀਂ ਖਿਡਾਰੀਆਂ ਨੂੰ ਬਚਾਉਣ ਲਈ ਸਭ ਕੁੱਝ ਕਰਾਂਗੇ ਤਾਂ ਜੋ ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ ਕਰ ਸਕਣ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਦੇਸ਼ ਵਰਲਡ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਨਾਲ ਮਿਲ ਕੇ ਕੰਮ ਕਰੇਗਾ ਤਾਂ ਜੋ ਟੋਕੀਓ ਓਲੰਪਿਕ ਦੀ ਤਿਆਰੀਆਂ ਵਿਚ ਅੜਿੱਕਾ ਨਾ ਪਵੇ। ਉਸ ਨੇ ਇਹ ਵੀ ਕਿਹਾ ਸੀ ਕਿ ਜਾਪਾਨ ਲਈ 'ਰੈਪਿਡ ਟੈਸਟ ਕਿੱਟ' ਵੀ ਬਣਾ ਰਿਹਾ ਹੈ। ਕੋਰੋਨਾ ਵਾਇਰਸ ਦੇ ਨਾਲ ਮਿਲ ਕੇ ਵਿਚ ਮੁੱਕੇਬਾਜ਼ੀ ਅਤੇ ਬੈਡਮਿੰਟਨ ਦੀ ਓਲੰਪਿਕ ਕੁਆਲੀਫਾਈਂਗ ਮੁਕਾਬਲੇ ਰੱਦ ਕਰ ਦਿੱਤੇ ਗਏ। ਟੋਕੀਓ ਓਲੰਪਿਕ 24 ਜੁਲਾਈ ਤੋਂ ਜਦਕਿ ਪੈਰਾਲੰਪਿਕ 25 ਅਗਸਤ ਤੋਂ ਸ਼ੁਰੂ ਹੋਣਗੇ।


Related News