ਚੋਟੀ ਦਾ ਦਰਜਾ ਪ੍ਰਾਪਤ ਬੀਟਰਿਜ਼ ਹਦਾਦ ਮੀਆ ਟੈਨਿਸ ਇਨ ਦਿ ਲੈਂਡ ਦੇ ਸੈਮੀਫਾਈਨਲ ''ਚ

Friday, Aug 23, 2024 - 12:34 PM (IST)

ਚੋਟੀ ਦਾ ਦਰਜਾ ਪ੍ਰਾਪਤ ਬੀਟਰਿਜ਼ ਹਦਾਦ ਮੀਆ ਟੈਨਿਸ ਇਨ ਦਿ ਲੈਂਡ ਦੇ ਸੈਮੀਫਾਈਨਲ ''ਚ

ਕਲੀਵਲੈਂਡ (ਅਮਰੀਕਾ) : ਬ੍ਰਾਜ਼ੀਲ ਦੀ ਚੋਟੀ ਦਾ ਦਰਜਾ ਪ੍ਰਾਪਤ ਬੀਟਰਿਜ਼ ਹਦਾਦ ਮੀਆ ਨੇ ਵੀਰਵਾਰ ਨੂੰ ਫਰਾਂਸ ਦੀ ਕਲਾਰਾ ਬੁਰੇਲ ਨੂੰ 6-2, 6-2 ਨਾਲ ਹਰਾ ਕੇ ਲੈਂਡ ਟੂਰਨਾਮੈਂਟ ਦੇ ਟੈਨਿਸ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਸੈਮੀਫਾਈਨਲ 'ਚ ਦੁਨੀਆ ਦੀ 23ਵੇਂ ਨੰਬਰ ਦੀ ਖਿਡਾਰਨ ਹਦਾਦ ਮੀਆ ਦਾ ਸਾਹਮਣਾ ਚੈੱਕ ਗਣਰਾਜ ਦੀ ਤੀਜਾ ਦਰਜਾ ਪ੍ਰਾਪਤ ਕੈਟੇਰੀਨਾ ਸਿਨੀਆਕੋਵਾ ਨਾਲ ਹੋਵੇਗਾ, ਜਿਸ ਨੇ ਛੇਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਪੇਟਨ ਸਟਾਰਨਜ਼ ਨੂੰ 1-6, 6-3, 6-4 ਨਾਲ ਹਰਾਇਆ।
ਦੂਜੇ ਸੈਮੀਫਾਈਨਲ 'ਚ ਅਮਰੀਕਾ ਦੀ ਮੈਕਕਾਰਟਨੀ ਕੇਸਲਰ ਦਾ ਸਾਹਮਣਾ ਰੂਸ ਦੀ ਪੰਜਵਾਂ ਦਰਜਾ ਪ੍ਰਾਪਤ ਅਨਾਸਤਾਸੀਆ ਪੋਟਾਪੋਵਾ ਨਾਲ ਹੋਵੇਗਾ। ਕੇਸਲਰ ਨੇ ਨੀਦਰਲੈਂਡ ਦੀ ਅਰਾਂਤਕਸਾ ਰਸ ਨੂੰ 6-4, 6-2 ਨਾਲ ਅਤੇ ਪੋਟਾਪੋਵਾ ਨੇ ਰੋਮਾਨੀਆ ਦੀ ਅਨਾ ਬੋਗਦਾਨ ਨੂੰ 6-2, 6-1 ਨਾਲ ਹਰਾਇਆ।


author

Aarti dhillon

Content Editor

Related News