ਟਾਪ ਰੈਂਕਿੰਗ ਦੇ ਗੋਲਫਰ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਖੁੰਝ ਸਕਦੇ ਹਨ : ਲਾਹਿੜੀ
Tuesday, Mar 26, 2024 - 08:30 PM (IST)
ਗੁਰੂਗ੍ਰਾਮ- ਭਾਰਤੀ ਗੋਲਫਰ ਅਨਿਬਾਰਨ ਲਾਹਿੜੀ ਨੂੰ ਲੱਗਦਾ ਹੈ ਕਿ ‘ਲਿਵ ਗੋਲਫ’ ਅਤੇ ਅਧਿਕਾਰਕ ਵਿਸ਼ਵ ਗੋਲਫ ਰੈਂਕਿੰਗ ਵਿਚਾਲੇ ਰੁਕਾਵਟ ਕਾਰਨ ਕਈ ਟਾਪ ਰੈਂਕਿੰਗ ਦੇ ਗੋਲਫਰ ਪੈਰਿਸ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕਣਗੇ। ਲਾਹਿੜੀ ਦਾ ਕਹਿਣਾ ਹੈ ਕਿ ਇਹ ਦੁਨੀਆ ਭਰ ’ਚ ਕੁਝ ਕਦਮ ਚੁੱਕਣ ਲਈ ਸਹੀ ਸਮਾਂ ਸਾਬਿਤ ਹੋ ਸਕਦਾ ਹੈ। ਲਾਹਿੜੀ ਸਾਉਦੀ ਅਰਬ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ‘ਐੱਲ. ਆਈ. ਵੀ. ਗੋਲਫ’ ਪ੍ਰਤੀਯੋਗਿਤਾਵਾਂ ’ਚ ਖੇਡਦਾ ਹੈ, ਜਿਸ ਨੂੰ ਅਧਿਕਾਰਕ ਵਿਸ਼ਵ ਗੋਲਫ ਰੈਂਕਿੰਗ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੈ। ਇਸ ਨਾਲ ਉਸ ਦੇ ਲਈ ਪੈਰਿਸ ਓਲੰਪਕ ਲਈ ਟਾਪ 60 ਰੈਂਕਿੰਗ ’ਚ ਥਾਂ ਬਣਾ ਪਾਉਣਾ ਮੁਸ਼ਕਿਲ ਹੋਵੇਗਾ।
ਇਸ ਹਫਤੇ ਹੀਰੋ ਇੰਡੀਆ ਓਪਨ ’ਚ ਹਿੱਸਾ ਲੈਣ ਵਾਲੇ ਲਾਹਿੜੀ ਨੇ ਕਿਹਾ ਕਿ ਇਸ ’ਤੇ ਅਟਕਲਾਂ ਲਗਾਉਣ ਦਾ ਕੋਈ ਮਤਲਬ ਨਹੀਂ ਹੈ ਕਿ ਜੇਕਰ ਇਸ ਤਰ੍ਹਾਂ ਹੋਵੇ ਜਾਂ ਉਸ ਤਰ੍ਹਾਂ ਹੋਵੇਗਾ। ਅਸਲੀਅਤ ਇਹੀ ਹੈ। ਇਸੇ ਢਾਂਚੇ ਦੇ ਅਨੁਸਾਰ ਤੁਹਾਨੂੰ ਕੁਆਲੀਫਾਈ ਕਰਨ ਦਾ ਤਰੀਕਾ ਲੱਭਣਾ ਹੋਵੇਗਾ। ਉਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਵੀ ਹਾਲਾਤ ਹੋ ਸਕਦੇ ਹਨ, ਜਿਸ ਵਿਚ ਕਾਫੀ ਚੰਗੇ ਗੋਲਫਰ ਟਾਪ-10 ’ਚ ਹੋਣ ਅਤੇ ਉਹ ਆਪਣੇ ਦੇਸ਼ ਲਈ ਖੇਡ ਸਕਦੇ ਹੋਣ ਪਰ ਉਹ ਪੈਰਿਸ ਲਈ ਕੁਆਲੀਫਾਈ ਨਹੀਂ ਕਰ ਸਕਣਗੇ।