ਚੋਟੀ ਦਰਜਾ ਪ੍ਰਾਪਤ ਅਕਾਂਕਸ਼ਾ ਅਮਰੀਕਾ ’ਚ ਸਕੁਐਸ਼ ਟੂਰਨਾਮੈਂਟ ’ਚ ਹਾਰੀ

Saturday, Apr 13, 2024 - 12:43 PM (IST)

ਨਵੀਂ ਦਿੱਲੀ– ਚੋਟੀ ਦਰਜਾ ਪ੍ਰਾਪਤ ਭਾਰਤ ਦੀ ਅਕਾਂਕਸ਼ਾ ਸਾਲੁੰਕੇ ਅਮਰੀਕਾ ਦੇ ਸੇਂਟ ਲੂਈਸ ਵਿਚ ਚੱਲ ਰਹੇ ਆਰ. ਸੀ. ਪ੍ਰੋ ਸੀਰੀਜ਼ ਸਕੁਐਸ਼ ਦੇ ਕੁਆਰਟਰ ਫਾਈਨਲ ਵਿਚ ਮਿਸਰ ਦੀ ਜਾਨਾ ਸਾਫੀ ਹੱਥੋਂ 2-3 ਨਾਲ ਹਾਰ ਗਈ। ਰਾਸ਼ਟਰੀ ਖੇਡਾਂ ਦੀ ਸੋਨ ਤਮਗਾ ਜੇਤੂ ਅਕਾਂਕਸ਼ਾ ਨੂੰ 11-8, 3-11, 11-9, 5-11, 3-11 ਨਾਲ ਹਾਰ ਝੱਲਣੀ ਪਈ। ਇਕ ਘੰਟੇ ਤੋਂ ਵੱਧ ਸਮੇਂ ਤਕ ਚੱਲਿਆ ਇਹ ਮੁਕਾਬਲਾ ਪੀ. ਐੱਸ. ਏ. ਚੈਲੰਜਰ ਟੂਰ ਦਾ ਹਿੱਸਾ ਸੀ ਤੇ ਇਨਾਮੀ ਰਾਸ਼ੀ 15,000 ਡਾਲਰ ਹੈ।


Aarti dhillon

Content Editor

Related News