ਚੋਟੀਕ੍ਰਮ ਦੇ ਬੱਲੇਬਾਜ਼ਾਂ ਨੂੰ ਵੱਡੀ ਪਾਰੀ ਖੇਡਣ ਦੀ ਲੋੜ ਸੀ : ਵਿਰਾਟ
Friday, Nov 27, 2020 - 07:58 PM (IST)
ਸਿਡਨੀ- ਆਸਟਰੇਲੀਆ ਵਿਰੁੱਧ ਪਹਿਲੇ ਵਨ ਡੇ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਟੀਮ ਦੇ ਚੋਟੀ ਦੇ 3 ਬੱਲੇਬਾਜ਼ਾਂ ਨੂੰ ਵੱਡੀ ਪਾਰੀ ਖੇਡਣ ਦੀ ਲੋੜ ਸੀ। ਵਿਰਾਟ ਨੇ ਕਿਹਾ,''ਸਾਡੇ ਕੋਲ ਤਿਆਰੀ ਲਈ ਕਾਫੀ ਸਮਾਂ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਹਾਰ ਲਈ ਅਸੀਂ ਕੋਈ ਬਹਾਨਾ ਨਹੀਂ ਲਾ ਸਕਦੇ। ਬਹੁਤ ਸਮੇਂ ਤੋਂ ਬਾਅਦ ਇਹ ਸਾਡਾ ਪਹਿਲਾ ਲੰਬੇ ਸਵਰੂਪ ਦਾ ਮੈਚ ਸੀ। ਕਿਉਂਕਿ ਅਸੀਂ ਹਾਲ ਹੀ ਵਿਚ ਟੀ-20 ਕ੍ਰਿਕਟ ਖੇਡੀ ਹੈ ਪਰ ਅਸੀਂ ਇਸ ਤੋਂ ਪਹਿਲਾਂ ਵਨ ਡੇ ਕ੍ਰਿਕਟ ਖੇਡ ਚੁੱਕੇ ਹਾਂ। 25-26 ਓਵਰਾਂ ਤੋਂ ਬਾਅਦ ਸਾਡੇ ਹਾਵ-ਭਾਵ ਤੋਂ ਨਿਰਾਸ਼ਾ ਹੋਈ। ਫੀਲਡਿੰਗ 'ਚ ਕੈਚ ਛੱਡਣ ਨਾਲ ਦੁੱਖ ਹੁੰਦਾ ਹੈ । ਸਾਨੂੰ ਟੀਮ ਵਿਚ ਪਾਰਟ ਟਾਈਮ ਗੇਂਦਬਾਜ਼ਾਂ ਤੋਂ ਕੁਝ ਓਵਰ ਗੇਂਦਬਾਜ਼ੀ ਕਰਵਾਉਣੀ ਪਵੇਗੀ।''
ਉਸ ਨੇ ਕਿਹਾ,''ਬਦਕਿਸਮਤੀ ਇਹ ਹੈ ਕਿ ਹਾਰਦਿਕ ਪੰਡਯਾ ਅਜੇ ਗੇਂਦਬਾਜ਼ੀ ਲਈ ਤਿਆਰ ਨਹੀਂ ਹੈ ਤਾਂ ਸਾਨੂੰ ਇਸ ਨੂੰ ਸਵੀਕਾਰ ਕਰਕੇ ਇਸ 'ਤੇ ਕੰਮ ਕਰਨਾ ਪਵੇਗਾ। ਇਹ ਅਜਿਹਾ ਵਿਭਾਗ ਹੈ, ਜਿਸ ਵਿਚ ਸੁਧਾਰ ਦੀ ਲੋੜ ਹੈ, ਜਿਹੜਾ ਕਿਸੇ ਵੀ ਟੀਮ ਦੇ ਸੰਤੁਲਨ ਲਈ ਬਹੁਤ ਮਹੱਤਵਪੂਰਨ ਹੈ। ਮਾਰਕਸ ਸਟੋਇੰਸ ਤੇ ਗਲੇਨ ਮੈਕਸਵੈੱਲ ਨੇ ਆਸਟਰੇਲੀਆ ਲਈ ਬਿਹਤਰ ਕੀਤਾ ਹੈ।'' ਕਪਤਾਨ ਨੇ ਕਿਹਾ ਕਿ ਬੱਲੇਬਾਜ਼ਾਂ ਨੂੰ ਰੋਕਣ ਦੇ ਲਈ ਅਸੀਂ ਵਿਕਟਾਂ ਹਾਸਲ ਕਰਨੀਆਂ ਸੀ ਤੇ ਅਸੀਂ ਅਜਿਹਾ ਕਰਨ ਤੋਂ ਖੁੰਝ ਗਏ।