ਚੋਟੀ ਦੇ ਕ੍ਰਿਕਟਰਾਂ ਨੇ ਰਿਟਾਇਰਮੈਂਟ ਲਈ ਚੁਣਿਆ ''ਦਿ ਓਵਲ'', ਹੁਣ ਕੁਕ ਦੀ ਵਾਰੀ
Saturday, Sep 08, 2018 - 01:49 AM (IST)

ਜਲੰਧਰ— ਭਾਰਤ ਅਤੇ ਇੰਗਲੈਂਡ ਵਿਚਾਲੇ 'ਦਿ ਓਵਲ' ਗਰਾਊਂਡ ਵਿਚ ਖੇਡਿਆ ਜਾ ਰਿਹਾ 5ਵਾਂ ਟੈਸਟ ਐਲਿਸਟੀਅਰ ਕੁਕ ਦਾ ਆਖਰੀ ਟੈਸਟ ਹੋਵੇਗਾ। ਕੁਕ ਨੇ ਜਿਸ ਗਰਾਉਂਡ ਨੂੰ ਆਪਣੀ ਰਿਟਾਇਰਮੈਂਟ ਲਈ ਚੁਣਿਆ ਹੈ, ਉਥੇ ਪਹਿਲਾਂ ਕਈ ਮਹਾਨ ਪਲੇਅਰ ਆਪਣੀ ਰਿਟਾਇਰਮੈਂਟ ਦਾ ਮੈਚ ਖੇਡ ਚੁੱਕੇ ਹਨ।
ਉਦਾਹਰਣ ਦੇ ਤੌਰ 'ਤੇ ਕ੍ਰਿਕਟ ਦਾ 'ਡਾਨ' ਯਾਨੀ ਡਾਨ ਬ੍ਰੈਡਮੈਨ ਵੀ ਅੱਜ ਤੋਂ 70 ਸਾਲ ਪਹਿਲਾਂ 1948 ਵਿਚ ਹੀ ਆਖਰੀ ਟੈਸਟ ਖੇਡ ਕੇ ਇਥੇ ਹੀ ਰਿਟਾਇਰ ਹੋਇਆ ਸੀ। ਉਸ ਤੋਂ ਇਲਾਵਾ ਜੇਫ ਡੁਜਨ (ਵੈਸਟਇੰਡੀਜ਼) 1991, ਵਿਵੀਅਨ ਰਿਚਰਡਸ (ਵੈਸਟਇੰਡੀਜ਼) 1991, ਮੈਕਲਮ ਮਾਰਸ਼ਲ (ਵੈਸਟਇੰਡੀਜ਼) 1991, (ਕਰਟਨੀ ਐਂਬ੍ਰੋਸ (ਵੈਸਟਇੰਡੀਜ਼) 2000, ਮਾਈਕਲ ਐਥਰਟਨ (ਇੰਗਲੈਂਡ) 2001, ਐਲੇਕ ਸਟੀਵਰਟ (ਇੰਗਲੈਂਡ) 2003, ਐਂਡਿਊ ਫਲਿੰਟਾਫ (ਇੰਗਲੈਂਡ) 2009, ਮਾਈਕਲ ਕਲਾਰਕ (ਆਸਟ੍ਰੇਸਲੀਆ) 2015 ਵੀ ਇਸੇ ਮੈਦਾਨ 'ਤੇ ਰਿਟਾਇਰ ਹੋਏ ਹਨ।