ਏਸ਼ੀਆ ਕੱਪ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਕ੍ਰਿਕਟਰ, ਟਾਪ 2 ''ਚ ਨਹੀਂ ਕੋਈ ਵੀ ਭਾਰਤੀ ਬੱਲੇਬਾਜ਼

08/27/2023 1:22:54 PM

ਸਪੋਰਟਸ ਡੈਸਕ : ਏਸ਼ੀਆ ਕੱਪ ’ਚ ਸਿਰਫ ਏਸ਼ੀਆਈ ਦੇਸ਼ ਹੀ ਹਿੱਸਾ ਲੈਂਦੇ ਹਨ। ਇਸ ਨੂੰ ਵਨ ਡੇ ਤੇ ਟੀ-20 ਫਾਰਮੈੱਟ ’ਚ ਖੇਡਿਆ ਜਾਂਦਾ ਹੈ ਅਰਥਾਤ ਜਿਸ ਸਾਲ ਜਿਸ ਫਾਰਮੈੱਟ (ਵਨ ਡੇ ਜਾਂ ਟੀ-20) ਵਿਚ ਵਿਸ਼ਵ ਕੱਪ ਹੁੰਦਾ ਹੈ, ਇਹ ਕੱਪ ਉਸੇ ਫਾਰਮੈੱਟ ’ਚ ਖੇਡਿਆ ਜਾਂਦਾ ਹੈ। ਇਸ ਨੂੰ ਏਸ਼ੀਆਈ ਦੇਸ਼ਾਂ ’ਚ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਏਸ਼ੀਆ ਕੱਪ ਪਹਿਲੀ ਵਾਰ 1984 ਵਿਚ ਹੋਇਆ ਸੀ। ਆਈ. ਸੀ. ਸੀ. 2016 ’ਚ ਇਸ ਨੂੰ ਵਨ ਡੇ ਤੇ ਟੀ-20 ਸਵਰੂਪਾਂ ਵਿਚ ਰੋਟੇਸ਼ਨ ਦੇ ਦਿੱਤਾ ਸੀ। ਆਓ ਜਾਣਦੇ ਹਾਂ ਕਿ ਏਸ਼ੀਆ ਕੱਪ ’ਚ ਅਜੇ ਤਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 5 ਬੱਲੇਬਾਜ਼ਾਂ ਦੇ ਬਾਰੇ ’ਚ-

PunjabKesari

ਸਨਥ ਜੈਸੂਰੀਆ (ਸ਼੍ਰੀਲੰਕਾ) : 1220 ਦੌੜਾਂ

ਏਸ਼ੀਆ ਕੱਪ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਨਥ ਜੈਸੂਰੀਆ ਦੇ ਨਾਂ ਹੈ। ਉਹ 25 ਮੈਚਾਂ ’ਚ 1220 ਦੌੜਾਂ ਦੇ ਨਾਲ ਅੰਕ ਸੂਚੀ ’ਚ ਚੋਟੀ ’ਤੇ ਹੈ, ਜਿਨ੍ਹਾਂ ’ਚ 6 ਸੈਂਕੜੇ ਤੇ 3 ਅਰਧ ਸੈਂਕੜੇ ਸ਼ਾਮਲ ਹਨ। ਉਹ 1990 ਦੇ ਸੈਸ਼ਨ ਤੋਂ 2018 ਸੈਸ਼ਨ ਤਕ ਖੇਡਿਆ ਤੇ ਏਸ਼ੀਆ ਕੱਪ ਇਤਿਹਾਸ ’ਚ ਉਸਦੇ ਨਾਂ ਸਭ ਤੋਂ ਵੱਧ ਸੈਂਕੜੇ (6) ਵੀ ਦਰਜ ਹਨ।

ਇਹ ਵੀ ਪੜ੍ਹੋ : B'Day Special: ਇਸ ਖ਼ਤਰਨਾਕ ਬੀਮਾਰੀ ਨਾਲ ਲੜ ਕੇ ਵਿਸ਼ਵ ਚੈਂਪੀਅਨ ਬਣੇ 'ਦਿ ਗ੍ਰੇਟ ਖਲੀ'

PunjabKesari

ਕੁਮਾਰ ਸੰਗਾਕਾਰਾ (ਸ਼੍ਰੀਲੰਕਾ) : 1075 ਦੌੜਾਂ

ਕੁਮਾਰ ਸੰਗਾਕਾਰ ਇਸ ਸੂਚੀ ’ਚ ਦੂਜੇ ਸਥਾਨ ’ਤੇ ਹੈ। ਉਹ ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਹੈ ਤੇ ਲਗਾਤਾਰ ਦੌੜਾਂ ਬਣਾਉਣ ਵਾਲਾ ਖਿਡਾਰੀ ਰਿਹਾ ਹੈ। ਸੰਗਾਕਾਰਾ ਨੇ 2004 ਤੋਂ 2014 ਤਕ 5 ਸੈਸ਼ਨ ਖੇਡੇ ਹਨ ਤੇ 24 ਮੈਚਾਂ ’ਚ 1075 ਦੌੜਾਂ ਬਣਾਈਆਂ ਹਨ, ਜਿਨ੍ਹਾਂ ’ਚ 4 ਸੈਂਕੜੇ ਤੇ 8 ਅਰਧ ਸੈਂਕੜੇ ਸ਼ਾਮਲ ਹਨ।

PunjabKesari

ਸਚਿਨ ਤੇਂਦੁਲਕਰ (ਭਾਰਤ) : 971 ਦੌੜਾਂ

ਇਸ ਸੂਚੀ ’ਚ ਤੀਜੇ ਸਥਾਨ ’ਤੇ ਭਾਰਤ ਦਾ ਸਾਬਕਾ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਹੈ। ਉਸ ਨੇ 1990 ਤੋਂ 2012 ਤਕ ਏਸ਼ੀਆ ਕੱਪ ਖੇਡਿਆ ਤੇ ਏਸ਼ੀਆ ਕੱਪ ’ਚ ਭਾਰਤ ਵਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਰਿਹਾ। ਸਚਿਨ ਨੇ 23 ਮੈਚਾਂ ’ਚ 51.10 ਦੀ ਔਸਤ ਨਾਲ 971 ਦੌੜਾਂ ਬਣਾਈਆਂ ਹਨ, ਜਿਨ੍ਹਾਂ ’ਚ 2 ਸੈਂਕੜੇ ਤੇ 7 ਅਰਧ ਸੈਂਕੜੇ ਸ਼ਾਮਲ ਹਨ।

ਇਹ ਵੀ ਪੜ੍ਹੋ : ਵਿਸ਼ਵ ਕੱਪ ਤੋਂ ਪਹਿਲਾਂ ਇਨ੍ਹਾਂ 5 ਖਿਡਾਰੀਆਂ ਨੇ ਨਹੀਂ ਦਿੱਤਾ ਯੋ-ਯੋ  ਟੈਸਟ, ਪੂਰੀ ਲਿਸਟ ਹੋਈ ਲੀਕ

PunjabKesari

ਸ਼ੋਏਬ ਮਲਿਕ (ਪਾਕਿਸਤਾਨ) : 786 ਦੌੜਾਂ

ਏਸ਼ੀਆ ਕੱਪ ਇਤਿਹਾਸ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਟਾਪ-10 ਬੱਲੇਬਾਜ਼ਾਂ ’ਚ ਸ਼ੋਏਬ ਮਲਿਕ ਇਕਲੌਤਾ ਪਾਕਿਸਤਾਨੀ ਖਿਡਾਰੀ ਹੈ। ਉਸ ਨੇ 2000 ਤੋਂ 2018 ਤਕ ਸਾਰੇ ਏਸ਼ੀਆ ਕੱਪ ਖੇਡੇ ਹਨ ਤੇ 17 ਮੈਚਾਂ ’ਚ 65.50 ਦੀ ਸ਼ਾਨਦਾਰ ਔਸਤ ਤੇ 90.65 ਦੀ ਸਟ੍ਰਾਈਕ ਰੇਟ ਨਾਲ 786 ਦੌੜਾਂ ਬਣਾਈਆਂ ਹਨ। ਉਸਦਾ ਬੈਸਟ ਸਕੋਰ 143 ਦੌੜਾਂ ਹੈ, ਜਿਹੜਾ ਉਸ ਨੇ 2004 ’ਚ ਭਾਰਤ ਵਿਰੁੱਧ ਬਣਾਇਆ ਸੀ।

PunjabKesari

ਰੋਹਿਤ ਸ਼ਰਮਾ (ਭਾਰਤ) : 745 ਦੌੜਾਂ

ਭਾਰਤ ਦਾ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਏਸ਼ੀਆ ਕੱਪ ’ਚ ਸਾਰੇ ਸਰਗਰਮ ਖਿਡਾਰੀਆਂ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਸ ਨੇ 2008 ਤੋਂ 2018 ਤਕ 22 ਮੈਚਾਂ ’ਚ 46.56 ਦੀ ਔਸਤ ਨਾਲ 745 ਦੌੜਾਂ ਬਣਾਈਆਂ ਹਨ। ਜਦੋਂ ਟੀਮ ਨੇ ਆਖਰੀ ਵਾਰ ਏਸ਼ੀਆ ਕੱਪ 2018 ’ਚ ਜਿੱਤਿਆ ਸੀ ਤਦ ਵੀ ਉਹ ਭਾਰਤ ਦਾ ਕਪਤਾਨ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News