... ਜਦੋਂ ਕਲੀਨ ਬੋਲਡ ਹੋਣ ਦੇ ਬਾਵਜੂਦ ਵੀ DSR ਲੈਣ ਲੱਗਾ ਇਹ ਖਿਡਾਰੀ
Friday, Sep 19, 2025 - 05:11 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 2025 ਦੇ ਗਰੁੱਪ-ਬੀ ਦੇ ਆਖਰੀ ਲੀਗ ਮੈਚ ਵਿੱਚ ਇੱਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸ਼੍ਰੀਲੰਕਾ ਖਿਲਾਫ ਇਸ ਮੈਚ ਵਿੱਚ ਵਿਰੋਧੀ ਟੀਮ ਦੇ ਕਪਤਾਨ ਨੂੰ ਬੋਲਡ ਕੀਤਾ ਗਿਆ ਸੀ ਪਰ ਉਸਨੇ ਅੰਪਾਇਰ ਤੋਂ DSR ਦੀ ਮੰਗ ਕਰ ਦਿੱਤੀ। ਜਦੋਂ ਅੰਪਾਇਰ ਨੇ ਸਥਿਤੀ ਸਮਝਾਈ ਤਾਂ ਖਿਡਾਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਨਿਰਾਸ਼ ਹੋ ਕੇ ਪੈਵੇਲੀਅਨ ਵਾਪਸ ਪਰਤ ਗਿਆ। ਸ਼੍ਰੀਲੰਕਾ ਨੇ ਇਸ ਮੈਚ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਸੁਪਰ-4 ਵਿੱਚ ਜਗ੍ਹਾ ਪੱਕੀ ਕੀਤੀ। ਬੰਗਲਾਦੇਸ਼ ਵੀ ਦੂਜੇ ਦੌਰ ਵਿੱਚ ਪਹੁੰਚ ਗਿਆ ਹੈ, ਜਦੋਂ ਕਿ ਅਫਗਾਨਿਸਤਾਨ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਿਆ।
ਕੀ ਹੈ ਪੂਰਾ ਮਾਮਲਾ?
ਏਸ਼ੀਆ ਕੱਪ ਦਾ ਆਖਰੀ ਗਰੁੱਪ-ਬੀ ਮੈਚ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਗਿਆ। ਸੁਪਰ-4 ਵਿੱਚ ਪਹੁੰਚਣ ਲਈ ਅਫਗਾਨਿਸਤਾਨ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਸੀ। ਅਫਗਾਨਿਸਤਾਨ ਦੀ ਪਾਰੀ ਦੌਰਾਨ ਦੌਰਾਨ 18ਵਾਂ ਓਵਰ ਨੁਵਾਨ ਤੁਸ਼ਾਰਾ ਨੇ ਲੈ ਕੇ ਆਏ।
ਇਸ ਦੌਰਾਨ ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਅਤੇ ਮੁਹੰਮਦ ਨਬੀ ਕ੍ਰੀਜ਼ 'ਤੇ ਸਨ। ਤੁਸ਼ਾਰਾ ਨੇ ਪਹਿਲੀ ਗੇਂਦ 'ਤੇ ਸਲੋਅਰ ਯਾਰਕਰ ਸੁੱਟੀ, ਜਿਸਨੇ ਰਾਸ਼ਿਦ ਨੂੰ ਪੂਰੀ ਤਰ੍ਹਾਂ ਚਕਮਾ ਦੇ ਦਿੱਤਾ। ਰਾਸ਼ਿਦ ਨੇ ਬਹੁਤ ਜਲਦੀ ਸਲਾਗ ਸਵੀਪ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਗੇਂਦ ਉਸਦੇ ਪਿਛਲੇ ਪੈਡ 'ਤੇ ਲੱਗ ਗਈ ਅਤੇ ਸਟੰਪਾਂ 'ਤੇ ਲੱਗ ਗਈ।
Rashid Khan trying to take DRS for clean bowled decision.😂#RashidKhan #AsiaCup2025 #AsiaCup #AFGvSL #SlvsAfg pic.twitter.com/PjmDOJoH7x
— Shehzad Qureshi (@ShehxadGulHasen) September 18, 2025
ਆਊਟ ਹੋਣ ਦੇ ਬਾਵਜੂਦ ਰਾਸ਼ਿਦ ਨੇ ਲਿਆ DSR
ਫਿਰ ਇੱਕ ਅਜੀਬ ਘਟਨਾ ਵਾਪਰੀ। ਜਿਵੇਂ ਹੀ ਗੇਂਦ ਸਟੰਪਾਂ 'ਤੇ ਲੱਗੀ, ਤੁਸ਼ਾਰਾ ਨੇ ਐੱਲਬੀਡਬਲਯੂ ਦੀ ਅਪੀਲ ਕੀਤੀ, ਉਨ੍ਹਾਂ ਨੂੰ ਅਹਿਸਾਸ ਨਹੀਂ ਸੀ ਕਿ ਉਨ੍ਹਾਂ ਨੇ ਰਾਸ਼ਿਦ ਨੂੰ ਪਹਿਲਾਂ ਹੀ ਬੋਲਡ ਕਰ ਦਿੱਤਾ ਹੈ। ਰਾਸ਼ਿਦ ਵੀ ਓਨੇ ਹੀ ਅਣਜਾਣ ਸਨ, ਉਨ੍ਹਾਂ ਨੇ ਇਹ ਸੋਚ ਕੇ ਰੀਵਿਊ ਲੈਣ ਦਾ ਇਸ਼ਾਰਾ ਕੀਤਾ ਕਿ ਅੰਪਾਇਰ ਨੇ ਉਨ੍ਹਾਂ ਨੂੰ ਐੱਲਬੀਡਬਲਯੂ ਕਰਾਰ ਦਿੱਤਾ ਹੈ, ਜਦੋਂਕਿ ਅੰਪਾਇਰ ਸਿਰਫ ਤੁਸ਼ਾਰਾ ਵੱਲੋਂ ਇਸ਼ਾਰਾ ਕਰਕੇ ਦੱਸ ਰੇਹ ਸਨ ਕਿ ਰਾਸ਼ਿਦ ਬੋਲਡ ਹੋ ਗਏ ਹਨ ਕਿਉਂਕਿ ਗੇਂਦ ਸਟੰਪਸ ਨਾਲ ਟਕਰਾਅ ਕੇ ਬੇਲਸ ਨੂੰ ਡਿਗਾ ਚੁੱਕੀ ਸੀ।
ਇਸ ਮੈਚ ਵਿੱਚ, ਰਾਸ਼ਿਦ ਖਾਨ ਨੇ 23 ਗੇਂਦਾਂ ਵਿੱਚ ਦੋ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 24 ਦੌੜਾਂ ਬਣਾਈਆਂ। ਇਸ ਮੈਚ ਵਿੱਚ, ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਬਹੁਤ ਨਿਰਾਸ਼ ਕੀਤਾ ਅਤੇ ਮੈਚ ਹਾਰ ਗਏ।