ਐਂਡੀ ਮਰੇ ਨੂੰ ਹਰਾ ਕੇ ਟਾਮੀ ਪਾਲ ਸਟਾਕਹੋਮ ਓਪਨ ਦੇ ਸੈਮੀਫ਼ਾਈਨਲ ''ਚ

Friday, Nov 12, 2021 - 07:20 PM (IST)

ਐਂਡੀ ਮਰੇ ਨੂੰ ਹਰਾ ਕੇ ਟਾਮੀ ਪਾਲ ਸਟਾਕਹੋਮ ਓਪਨ ਦੇ ਸੈਮੀਫ਼ਾਈਨਲ ''ਚ

ਸਟਾਕਹੋਮ- ਟਾਮੀ ਪਾਲ ਨੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਦੀ ਵਾਪਸੀ ਦੀ ਕੋਸ਼ਿਸ਼ ਨੂੰ ਅਸਫਲ ਕਰਦੇ ਹੋਏ 6-2, 3-6, 6-3 ਨਾਲ ਜਿੱਤ ਦਰਜ ਕਰਕੇ ਸਕਾਟਹੋਮ ਓਪਨ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਦੋ ਵਾਰ ਦੇ ਵਿੰਬਲਡਨ ਚੈਂਪੀਅਨ ਮਰੇ ਦੀ ਡਬਲ ਫਾਲਟ ਦੀ ਗਲਤੀ ਨਾਲ ਪਾਲ ਫੈਸਲਾਕੁੰਨ ਸੈੱਟ 'ਚ ਬੜ੍ਹਤ ਹਾਸ੍ਲ ਕਰਨ 'ਚ ਸਫਲ ਰਹੇ। 

ਪਾਲ ਦਾ ਸਾਹਮਣਾ ਹੁਣ ਅਮਰੀਕਾ ਦੇ ਫਰਾਂਸੇਸ ਟੀਆਫੋ ਨਾਲ ਹੋਵੇਗਾ ਜੋ ਡੈਨ ਇਵਾਨਸ ਨੂੰ 1-6, 6-1, 6-1 ਨਾਲ ਹਰਾ ਕੇ ਸੈਮੀਫ਼ਾਈਨਲ 'ਚ ਪਹੁੰਚੇ। ਇਸ ਤੋਂ ਪਹਿਲਂ ਫੇਲਿਕਸ ਆਗਰ ਐਲੀਆਸਿਮੇ ਨੇ ਬੋਟਿਕ ਡਿ ਜਾਂਡਸ਼ੁਲਪ 'ਤੇ 6-4, 6-3 ਦੀ ਨਾਲ ਜਿੱਤ ਨਾਲ ਪੰਜਵੇਂ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ ਸੀ ਜਿਸ 'ਚ ਉਨ੍ਹਾਂ ਦਾ ਸਾਹਮਣਾ ਸਾਬਕਾ ਚੈਂਪੀਅਨ ਡੇਨਿਸ ਸ਼ਾਪੋਵਾਲੋਵ ਨਾਲ ਹੋਵੇਗਾ ਜਿਨ੍ਹਾਂ ਨੇ ਆਰਥਰ ਰਿੰਡਰਕਨੇਕ ਨੂੰ 4-6, 6-3, 7-5 ਹਰਾਇਆ ਸੀ।


author

Tarsem Singh

Content Editor

Related News