ਟੋਕੀਓ ਪੈਰਾਲੰਪਿਕ : ਟੇਬਲ ਟੈਨਿਸ, ਪਾਵਰਲਿਫਟਿੰਗ ਤੇ ਤਾਈਕਵਾਂਡੋ ’ਚ ਛਾਪ ਛੱਡ ਸਕਦਾ ਹੈ ਭਾਰਤ

Sunday, Aug 22, 2021 - 05:02 PM (IST)

ਟੋਕੀਓ ਪੈਰਾਲੰਪਿਕ : ਟੇਬਲ ਟੈਨਿਸ, ਪਾਵਰਲਿਫਟਿੰਗ ਤੇ ਤਾਈਕਵਾਂਡੋ ’ਚ ਛਾਪ ਛੱਡ ਸਕਦਾ ਹੈ ਭਾਰਤ

ਨਵੀਂ ਦਿੱਲੀ— ਗੁਜਰਾਤ ਦੀਆਂ ਭਾਵਿਨਾ ਪਟੇਲ ਤੇ ਸੋਨਲਬੇਨ ਪਟੇਲ 25 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਟੋਕੀਓ ਪੈਰਾਲੰਪਿਕ ਖੇਡਾਂ ਦੀ ਟੇਬਲ ਟੈਨਿਸ ਪ੍ਰਤੀਯੋਗਿਤਾ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆਂ। ਭਾਵਿਨਾ ਮਹਿਲਾਵਾਂ ਦੇ ਵ੍ਹੀਲਚੇਅਰ ਕਲਾਸ-4 ਵਰਗ ’ਚ ਜਦਕਿ ਸੋਨਲਬੇਨ ਵ੍ਹੀਲਚੇਅਰ ਕਲਾਸ-3 ਵਰਗ ’ਚ ਹਿੱਸਾ ਲੈਣਗੀਆਂ। ਉਹ ਮਹਿਲਾਵਾਂ ਦੇ ਡਬਲਜ਼ ’ਚ ਜੋੜੀ ਬਣਾ ਕੇ ਉਤਰਨਗੀਆਂ। ਇਹ ਦੋਵੇਂ ਖੇਡਾਂ ਦੇ ਪਹਿਲੇ ਹੀ ਦਿਨ ਆਪਣੀ ਚੁਣੌਤੀ ਪੇਸ਼ ਕਰਨਗੀਆਂ। ਭਾਵਿਨਾ ਅਜੇ ਵਿਸ਼ਵ ਰੈਂਕਿੰਗ ’ਚ ਅੱਠਵੇਂ ਤੇ ਸੋਨਲਬੇਨ 19ਵੇਂ ਸਥਾਨ ’ਤੇ ਹਨ। ਇਨ੍ਹਾਂ ਦੋਵਾਂ ਨੇ ਏਸ਼ੀਆਈ ਖੇਡਾਂ ’ਚ ਤਮਗ਼ਾ ਜਿੱਤਿਆ ਸੀ।
ਇਹ ਵੀ ਪੜ੍ਹੋ : IPL ਦੇ UAE ਦੇ ਪੜਾਅ ’ਚ ਨਹੀਂ ਖੇਡਣਗੇ ਬਟਲਰ, ਵਜ੍ਹਾ ਆਈ ਸਾਹਮਣੇ

ਪੈਰਾ ਤਾਈਕਵਾਂਡੋ ’ਚ ਭਾਰਤ ਦੀ ਨੁਮਾਇੰਦਗੀ 21 ਸਾਲਾ ਅਰੁਣਾ ਤੰਵਰ ਕਰੇਗੀ। ਹਰਿਆਣਾ ਦੀ ਇਹ ਖਿਡਾਰੀ ਮਹਿਲਾਵਾਂ ਦੇ ਅੰਡਰ 49 ਕਿਲੋਗ੍ਰਾਮ ਦੇ ਕੇ-44 ਵਰਗ ’ਚ ਹਿੱਸਾ ਲਵੇਗੀ। ਉਹ ਅਜੇ ਵਿਸ਼ਵ ਰੈਂਰਿੰਗ ’ਚ 30ਵੇਂ ਸਥਾਨ ’ਤੇ ਹੈ। ਪੈਰਾ ਪਾਵਰਲਿਫ਼ਟਿੰਗ ’ਚ ਜੈਦੀਪ ਤੇ ਸਕੀਨਾ ਖ਼ਾਤੂਨ ਭਾਰਤ ਲਈ ਚੁਣੌਤੀ ਪੇਸ਼ ਕਰਨਗੇ। ਬੰਗਾਲ ’ਚ ਜਨਮੀ ਸਕੀਨਾ ਨੇ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਰਾਸ਼ਟਰੀ ਕੇਂਦਰ ’ਚ ਪੈਰਾਲੰਪਿਕ ਦੀਆਂ ਤਿਆਰੀਆਂ ਕੀਤੀਆਂ ਸਨ।
ਇਹ ਵੀ ਪੜ੍ਹੋ : ਦਿ ਹੰਡ੍ਰੇਡ ਲੀਗ ’ਚ ਰਾਸ਼ਿਦ ਖ਼ਾਨ ਨੇ ਚਿਹਰੇ ’ਤੇ ਬਣਾਇਆ ਅਫ਼ਗਾਨੀ ਰਾਸ਼ਟਰੀ ਝੰਡਾ, ਦੁਨੀਆ ਨੂੰ ਦਿੱਤਾ ਇਹ ਸੰਦੇਸ਼

ਜੈਦੀਪ ਹਰਿਆਣਾ ਤੋਂ ਹਨ ਤੇ ਰੋਹਤਕ ਦੇ ਰਾਜੀਵ ਗਾਂਧੀ ਸਟੇਡੀਅਮ ’ਚ ਅਭਿਆਸ ਕਰਦੇ ਸਨ। ਸਕੀਨਾ ਮਹਿਲਾਵਾਂ ਦੇ 50 ਕਿਲੋਗ੍ਰਾਮ ਭਾਰ ਵਰਗ ’ਚ ਹਿੱਸਾ ਲਵੇਗੀ। ਉਨ੍ਹਾਂ ਨੇ 2014 ’ਚ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਤੇ 2018 ’ਚ ਪੈਰਾ ਏਸ਼ੀਆਈ ਖੇਡਾਂ ’ਚ ਚਾਂਦੀ ਦੇ ਤਮਗ਼ੇ ਹਾਸਲ ਕੀਤੇ। ਜੈਦੀਪ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ’ਚ ਆਪਣੀ ਚੁਣੌਤੀ ਪੇਸ਼ ਕਰਨਗੇ। ਉਹ ਸਾਈ ਦੇ ਸਹਾਇਕ ਕੋਚ ਵੀ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News