ਟੋਕੀਓ ਪੈਰਾ-ਓਲੰਪਿਕ ਲਈ 24 ਖਿਡਾਰੀਆਂ ਦੀ ਚੋਣ
Sunday, Jul 04, 2021 - 12:33 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤੀ ਪੈਰਾ-ਓਲੰਪਿਕ ਕਮੇਟੀ (ਪੀ. ਸੀ. ਆਈ.) ਨੇ ਸ਼ਨੀਵਾਰ ਨੂੰ 24 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਟੋਕੀਓ ਪੈਰਾ-ਓਲੰਪਿਕ ਖੇਡਾਂ ਲਈ ਸਟਾਰ ਭਾਲਾ ਸੁੱਟ ਖਿਡਾਰੀ ਦੇਵੇਂਦਰ ਝਾਝਰੀਆ ਅਤੇ ਉੱਚੀ ਛਾਲ ਐਥਲੈਟਿਕਸ ਟੀਮ ਦਾ ਐਲਾਨ ਕੀਤਾ। ਝਾਝਰੀਆ ਅਤੇ ਉੱਚੀ ਛਾਲ ਐਥਲੈਟਿਕ ਮਰੀਅੱਪਨ ਥੰਗਾਵੇਲੂ ਦੀ ਅਗਵਾਈ ’ਚ 24 ਮੈਂਬਰੀ ਐਥਲੈਟਿਕਸ ਟੀਮ ਦਾ ਐਲਾਨ ਕੀਤਾ। ਝਾਝਰੀਆ ਅਤੇ ਥੰਗਾਵੇਲੂ ਨੇ 2016 ਦੇ ਰੀਓ ਪੈਰਾ-ਓਲੰਪਿਕ ’ਚ ਕ੍ਰਮਵਾਰ ਐੱਫ 46 ਭਾਲਾ ਸੁੱਟ ਅਤੇ ਟੀ-42 ਉੱਚੀ ਛਾਲ ਮੁਕਾਬਲਿਆਂ ’ਚ ਸੋਨ ਤਮਗਾ ਜਿੱਤਿਆ ਸੀ। ਇਸ ਦੇ ਇਲਾਵਾ ਭਾਰਤੀ ਪੈਰਾ-ਓਲੰਪਿਕ ਦਲ ’ਚ ਵਿਸ਼ਵ ਰਿਕਾਰਡ ਧਾਰੀ ਸੰਦੀਪ ਚੌਧਰੀ ਅਤੇ ਸੁਮਿਤ ਵੀ ਸ਼ਾਮਿਲ ਹਨ। ਪੀ. ਸੀ. ਆਈ. ਦੀ ਚੋਣ ਕਮੇਟੀ ਨੇ 29 ਅਤੇ 30 ਜੂਨ ਨੂੰ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ 2 ਦਿਨਾ ਟ੍ਰਾਇਲ ਪ੍ਰੀਖਣ ਤੋਂ ਬਾਅਦ ਟੀਮ ਦੀ ਚੋਣ ਕੀਤੀ।