ਟੋਕੀਓ ਓਲੰਪਿਕ ’ਚ ਤਮਗ਼ਾ ਜੇਤੂਆਂ ’ਤੇ ਪੈਸਿਆਂ ਦੀ ਬਰਸਾਤ ਕਰੇਗਾ IOA, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ

Friday, Jul 23, 2021 - 04:01 PM (IST)

ਟੋਕੀਓ ਓਲੰਪਿਕ ’ਚ ਤਮਗ਼ਾ ਜੇਤੂਆਂ ’ਤੇ ਪੈਸਿਆਂ ਦੀ ਬਰਸਾਤ ਕਰੇਗਾ IOA, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਐਲਾਨ ਕੀਤਾ ਹੈ ਕਿ ਉਹ ਟੋਕੀਓ ਓਲੰਪਿਕ ਖੇਡਾਂ ਦੇ ਸੋਨ ਤਮਗ਼ਾ ਜੇਤੂ ਨੂੰ 75 ਲੱਖ ਰੁਪਏ ਦਾ ਨਕਦ ਇਨਾਮ ਦੇਵੇਗਾ ਤੇ ਇਸ ਦੇ ਇਲਾਵਾ ਹਿੱਸੇਦਾਰ ਰਾਸ਼ਟਰੀ ਖੇਡ ਮਹਾਸੰਘ (ਐੱਨ. ਐੱਸ. ਐੱਫ.) ਨੂੰ ਬੋਨਸ ਦੇ ਤੌਰ ’ਤੇ 25 ਲੱਖ ਰੁਪਏ ਦੇਵੇਗਾ।
ਇਹ ਵੀ ਪੜ੍ਹੋ : ਓਲੰਪਿਕ ਖੇਡਾਂ ਰੱਦ ਕਰਨ ਨੂੰ ਲੈ ਕੇ ਟੋਕੀਓ ’ਚ ਜ਼ਬਰਦਸਤ ਪ੍ਰਦਰਸ਼ਨ

ਆਈ. ਓ. ਏ. ਦੀ ਸਲਾਹਕਾਰ ਕਮੇਟੀ ਨੇ ਚਾਂਦੀ ਤਮਗ਼ਾ ਜੇਤੂਆਂ ਨੂੰ 40 ਲੱਖ ਰੁਪਏ ਤੇ ਕਾਂਸੀ ਤਮਗ਼ਾ ਜੇਤੂਆਂ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਆਈ. ਓ. ਏ. ਨੇ ਬਿਆਨ ’ਚ ਕਿਹਾ ਕਿ, ‘‘ਇਸ ’ਚ ਟੋਕੀਓ ਓਲੰਪਿਕ ਖੇਡਾਂ ’ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਹਰੇਕ ਖਿਡਾਰੀ ਨੂੰ ਇਕ ਲੱਖ ਰੁਪਏ ਦੇਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।’’

ਆਈ. ਓ. ਏ. ਨੇ ਇਸ ਦੇ ਲਈ ਹਰੇਕ ਹਿੱਸੇਦਾਰ ਐੱਨ. ਐੱਸ. ਐੱਫ. ਨੂੰ 25 ਲੱਖ ਰੁਪਏ ਤੇ ਤਮਗ਼ਾ ਜੇਤੂ ਐੱਨ. ਐੱਸ. ਐੱਫ਼. ਨੂੰ 30 ਲੱਖ ਰੁਪਏ ਦਾ ਵਾਧੂ ਸਹਿਯੋਗ ਦੇਣ ਦੇ ਕਮੇਟੀ ਦੇ ਫ਼ੈਸਲੇ ਨੂੰ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਹੋਰਨਾਂ ਰਾਸ਼ਟਰੀ ਖੇਡ ਮਹਾਸੰਘਾਂ ’ਚੋਂ ਹਰੇਕ ਨੂੰ 15 ਲੱਖ ਰੁਪਏ ਦਾ ਸਹਿਯੋਗ ਮਿਲੇਗਾ। ਆਈ. ਓ. ਸੀ. ਜਨਰਲ ਸਕੱਤਰ ਨੇ ਕਿਹਾ, ‘‘ਪਹਿਲੀ ਵਾਰ ਆਈ. ਓ. ਏ. ਤਮਗ਼ਾ ਜੇਤੂਆਂ ਤੇ ਉਸ ਦੇ ਐੱਨ. ਐੱਸ. ਐਫ. ਨੂੰ ਇਨਾਮ ਦੇਣ ਜਾ ਰਿਹਾ ਹੈ। 
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ’ਚ ਦਮ ਦਿਖਾਵੇਗੀ ਇੰਡੀਅਨ ਏਅਰਫ਼ੋਰਸ, ਇਹ ਪੰਜ ਜਵਾਨ ਲਹਿਰਾਉਣਗੇ ਤਿਰੰਗਾ

ਸਲਾਹਕਾਰ ਕਮੇਟੀ ਨੇ ਭਾਰਤੀ ਦਲ ਦੇ ਹਰੇਕ ਮੈਂਬਰ ਲਈ ਟੋਕੀਓ ਪ੍ਰਵਾਸ ਦੇ ਦੌਰਾਨ ਹਰ ਰੋਜ਼ 50 ਡਾਲਰ ਦਾ ਭੱਤਾ ਦੇਣ ਦੀ ਵੀ ਸਿਫਾਰਸ਼ ਕੀਤੀ ਹੈ। ਆਈ. ਓ. ਏ. ਨੇ ਇਸ ਦੇ ਨਾਲ ਹੀ ਕਿਹਾ ਕਿ ਮੈਂਬਰ ਸੂਬਿਆਂ ਨੂੰ ਓਲੰਪਿਕ ਸੰਘਾਂ ਚੋਂ ਹਰੇਕ ਨੂੰ ਬੁਨਿਆਦੀ ਖੇਡ ਢਾਂਚੇ ਨੂੰ ਵਿਕਸਤ ਕਰਨ ਤੇ ਜ਼ਿਆਦਾ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ 15 ਲੱਖ ਰੁਪਏ ਦਿੱਤੇ ਜਾਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News