ਟੋਕੀਓ ਓਲੰਪਿਕ: ਮੈਰੀਕਾਮ ਦੇ ਮੁੱਕਿਆਂ ਨਾਲ ਜਾਗੀ ਤਮਗੇ ਦੀ ਆਸ, ਜਿੱਤ ਨਾਲ ਕੀਤਾ ਸ਼ਾਨਦਾਰ ਆਗਾਜ਼

Sunday, Jul 25, 2021 - 03:43 PM (IST)

ਟੋਕੀਓ ਓਲੰਪਿਕ: ਮੈਰੀਕਾਮ ਦੇ ਮੁੱਕਿਆਂ ਨਾਲ ਜਾਗੀ ਤਮਗੇ ਦੀ ਆਸ, ਜਿੱਤ ਨਾਲ ਕੀਤਾ ਸ਼ਾਨਦਾਰ ਆਗਾਜ਼

ਟੋਕੀਓ (ਭਾਸ਼ਾ) : 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ. ਮੈਰੀਕਾਮ (51 ਕਿਲੋਗ੍ਰਾਮ) ਨੇ ਐਤਵਾਰ ਨੂੰ ਇੱਥੇ ਸ਼ੁਰੂਆਤੀ ਰਾਉਂਡ ਵਿਚ ਡੋਮੇਨਿਕਾ ਗਣਰਾਜ ਦੀ ਮਿਗੁਏਲੀਨਾ ਹਰਨਾਡੇਜ਼ ਗਾਰਸੀਆ ਨੂੰ ਹਰਾ ਕੇ ਓਲੰਪਿਕ ਖੇਡਾਂ ਦੇ ਪ੍ਰੀ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਸਾਲ 2012 ਓਲੰਪਿਕ ਖੇਡਾਂ ਦੀ ਕਾਂਸੀ ਤਮਗਾ ਜੇਤੂ ਮੈਰੀਕਾਮ ਨੇ ਆਪਣੇ ਤੋਂ 15 ਸਾਲ ਜੂਨੀਅਰ ਅਤੇ ਪੈਨ ਅਮਰੀਕੀ ਖੇਡਾਂ ਦੀ ਕਾਂਸੀ ਤਮਗਾ ਜੇਤੂ ਨੂੰ 4-1 ਨਾਲ ਮਾਤ ਦਿੱਤੀ। ਮੁਕਾਬਲਾ ਸ਼ੁਰੂ ਤੋਂ ਹੀ ਕਾਫ਼ੀ ਰੋਮਾਂਚਕ ਰਿਹਾ, ਜਿਸ ਵਿਚ ਮੈਰੀਕਾਮ ਨੇ ਕੁੱਝ ਸ਼ਾਨਦਾਰ ਤਕਨੀਕ ਦਿਖਾਈ ਅਤੇ ਗਾਰਸੀਆ ਦੀ ਸਖ਼ਤ ਚੁਣੌਤੀ ਨੂੰ ਹਰਾ ਦਿੱਤਾ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਇਤਿਹਾਸ ਰਚਣ ਵਾਲੀ ਮੀਰਾਬਾਈ ਚਾਨੂ ਲਈ Domino's ਨੇ ਕੀਤਾ ਵੱਡਾ ਐਲਾਨ

PunjabKesari

ਪਹਿਲੇ ਰਾਊਂਡ ਵਿਚ ਮੈਰੀਕਾਮ ਨੇ ਆਪਣੇ ਵਿਰੋਧੀ ਨੂੰ ਪਰਖਣ ਦਾ ਸਮਾਂ ਲਿਆ ਪਰ ਇਸ ਦੇ ਬਾਅਦ ਤਜ਼ਰਬੇਕਾਰ ਮੁੱਕੇਬਾਜ਼ ਨੇ ਤੀਜੇ ਰਾਉਂਡ ਦੇ 3 ਮਿੰਟ ਵਿਚ ਹਮਲਾਵਰਤਾ ਦਿਖਾਈ। ਗਾਰਸੀਆ ਨੇ ਹਾਲਾਂਕਿ ਦੂਜੇ ਰਾਉਂਡ ਵਿਚ ਕੁੱਝ ਦਮਦਾਰ ਮੁੱਕਿਆਂ ਨਾਲ ਅੰਕ ਜੁਟਾਏ। ਮੈਰੀਕਾਮ ਨੇ ਆਪਣੇ ਦਮਦਾਰ ‘ਰਾਈਟ ਹੁੱਕ’ ਨਾਲ ਪੂਰੇ ਮੁਕਾਬਲੇ ਦੌਰਾਨ ਦਬਦਬਾ ਬਣਾਈ ਰੱਖਿਆ। ਉਨ੍ਹਾਂ ਨੇ ਗਾਰਸੀਆ ਨੂੰ ਖ਼ੁਦ ਵੱਲ ਵੱਧਣ ਲਈ ਉਕਸਾਇਆ ਵੀ ਤਾਂ ਕਿ ਉਨ੍ਹਾਂ ਨੂੰ ਸਹੀ ਮੁੱਕੇ ਜੜਨ ਲਈ ਜਗ੍ਹਾ ਮਿਲ ਜਾਏ। ਡੋਮੇਨਿਕਾ ਗਣਰਾਜ ਦੀ ਮੁੱਕੇਬਾਜ ਨੇ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਉਹ ਮੁੱਕੇ ਸਹੀ ਤਰੀਕੇ ਨਾਲ ਹੀ ਮਾਰ ਸਕੀ। ਚਾਰ ਬੱਚਿਆਂ ਦੀ ਮਾਂ ਮੈਰੀਕਾਮ ਹੁਣ ਅਗਲੇ ਰਾਉਂਡ ਦੇ ਮੁਕਾਬਲੇ ਵਿਚ ਕੋਲੰਬੀਆ ਦੀ ਤੀਜਾ ਦਰਜਾ ਪ੍ਰਾਪਤ ਇੰਗ੍ਰਿਟ ਵਾਲੇਂਸੀਆ ਨਾਲ ਭਿੜੇਗੀ, ਜੋ 2016 ਰਿਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਹੈ।

PunjabKesari

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਮਨੁ ਭਾਕਰ ਦੀ ਪਿਸਤੌਲ ਨੇ ਅਹਿਮ ਸਮੇਂ ’ਚ ਦਿੱਤਾ ਧੋਖਾ, ਇੰਝ ਟੁੱਟਿਆ ਨਿਸ਼ਾਨੇਬਾਜ਼ ਦਾ ਸੁਫ਼ਨਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News