ਟੋਕੀਓ ਓਲੰਪਿਕ: ਮਨੁ ਭਾਕਰ ਦੀ ਪਿਸਤੌਲ ਨੇ ਅਹਿਮ ਸਮੇਂ ’ਚ ਦਿੱਤਾ ਧੋਖਾ, ਇੰਝ ਟੁੱਟਿਆ ਨਿਸ਼ਾਨੇਬਾਜ਼ ਦਾ ਸੁਫ਼ਨਾ

Sunday, Jul 25, 2021 - 01:38 PM (IST)

ਟੋਕੀਓ (ਭਾਸ਼ਾ) : ਭਾਰਤੀ ਨਿਸ਼ਾਨੇਬਾਜ਼ ਮਨੁ ਭਾਕਰ ਪਿਸਤੌਲ ਵਿਚ ਤਕਨੀਕੀ ਖ਼ਰਾਬੀ ਆਉਣ ਕਾਰਨ ਟੋਕੀਓ ਓਲੰਪਿਕ ਵਿਚ ਔਤਰਾਂ ਦੇ 10 ਮੀਟਰ ਏਅਰ ਪਿਸਤੌਲ ਮੁਕਾਬਲੇ ਦੇ ਫਾਈਨਲਸ ਵਿਚ ਜਗ੍ਹਾ ਬਣਾਉਣ ਤੋਂ ਮਾਮੂਲੀ ਅੰਤਰ ਨਾ ਖੁੰਝ ਗਈ। ਦੂਜੀ ਸੀਰੀਜ਼ ਵਿਚ ਪਿਸਤੌਲ ਵਿਚ ਤਕਨੀਕੀ ਖ਼ਰਾਬੀ ਕਾਰਨ ਮਨੁ ਦੇ 5 ਮਿੰਟ ਖ਼ਰਾਬ ਹੋਏ ਅਤੇ ਮਾਨਸਿਕ ਇਕਾਗਰਤਾ ਵਾਲੀ ਇਸ ਖੇਡ ਵਿਚ ਕਿਸੇ ਦੀ ਵੀ ਲੈਅ ਖ਼ਰਾਬ ਕਰਨ ਲਈ ਇੰਨਾ ਕਾਫ਼ੀ ਸੀ। ਆਪਣੇ ਪਹਿਲੇ ਓਲੰਪਿਕ ਵਿਚ ਮਨੁ ਨੇ ਚੰਗੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੇ ਪਿਤਾ ਰਾਮਕਿਸ਼ਨ ਭਾਕਰ ਅਤੇ ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਅਧਿਕਾਰੀ ਨੇ ਵੀ ਕਿਹਾ ਕਿ ਮਨੁ ਦੀ ਪਿਸਤੌਲ ਦੇ ਇਲੈਕਟ੍ਰਾਨਿਕ ਟ੍ਰਿਗਰ ਵਿਚ ਖ਼ਰਾਬੀ ਆ ਗਈ ਸੀ। ਉਸ ਨੂੰ ਠੀਕ ਕਰਾਉਣ ਦੇ ਬਾਅਦ ਉਹ ਪਰਤੀ ਪਰ ਉਸ ਦੀ ਲੈਅ ਖ਼ਰਾਬ ਹੋ ਚੁੱਕੀ ਸੀ।

ਇਹ ਵੀ ਪੜ੍ਹੋ: ਭਾਰਤ ਦੀ ਇਕ ਹੋਰ ਧੀ ਨੇ ਚਮਕਾਇਆ ਦੇਸ਼ ਦਾ ਨਾਮ, ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ ਮੈਡਲ

PunjabKesari

ਪਹਿਲੀ ਸੀਰੀਜ਼ ਵਿਚ 98 ਦੇ ਸਕੋਰ ਦੇ ਬਾਅਦ ਉਸ ਨੇ 95, 94 ਅਤੇ 95 ਦਾ ਸਕੋਰ ਬਣਾਇਆ ਅਤੇ ਸਿਖ਼ਰ 10 ਤੋਂ ਬਾਹਰ ਹੋ ਗਈ। ਪੰਜਵੀਂ ਸੀਰੀਜ਼ ਵਿਚ ਉਸ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਛੇਵੀਂ ਅਤੇ ਆਖ਼ਰੀ ਸੀਰੀਜ਼ ਵਿਚ ਇਕ 8 ਅਤੇ ਤਿੰਨ 9 ਦੇ ਸਕੋਰ ਦੇ ਬਾਅਦ ਉਹ ਸਿਖ਼ਰ 8 ਵਿਚ ਜਗ੍ਹਾ ਨਹੀਂ ਬਣਾ ਸਕੀ। ਦੋ ਓਲੰਪਿਕ ਖੇਡ ਚੁਕੀ ਪਿਸਤੌਲ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ ਮਨੁ ਦਾ ਬਚਾਅ ਕਰਦੇ ਹੋਏ ਕਿਹਾ, ‘ਜੋ ਲੋਕ ਇਹ ਕਹਿਣ ਵਿਚ ਦੇਰੀ ਨਹੀਂ ਲਗਾ ਰਹੇ ਕਿ ਮਨੁ ਦਬਾਅ ਦਾ ਸਾਹਮਣਾ ਨਹੀਂ ਕਰ ਸਕੀ। ਮੈਂ ਇੰਨਾ ਜਾਣਨਾ ਚਾਹੁੰਦੀ ਹਾਂ ਕਿ ਪਿਸਤੌਲ ਵਿਚ ਖ਼ਰਾਬੀ ਕਾਰਨ ਉਸ ਦਾ ਕਿੰਨਾ ਸਮਾਂ ਖ਼ਰਾਬ ਹੋਇਆ। ਉਸ ਨੇ ਦਬਾਅ ਅੱਗੇ ਗੋਢੇ ਨਹੀਂ ਟੇਕੇ, ਸਗੋਂ ਉਸ ਦਾ ਸਾਹਮਣਾ ਕਰਕੇ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ, ‘34 ਮਿੰਟ ਤੋਂ ਵੀ ਘੱਟ ਸਮੇਂ ਵਿਚ 575 ਸਕੋਰ ਕਰਨਾ ਦੱਸਦਾ ਹੈ ਕਿ ਉਹ ਮਾਨਸਿਕ ਰੂਪ ਨਾਲ ਕਿੰਨੀ ਦ੍ਰਿੜ੍ਹ ਹੈ। ਖਿਡਾਰੀਆਂ ਦਾ ਅੰਕੜਿਆਂ ਦੇ ਆਧਾਰ ’ਤੇ ਮੁਲਾਂਕਣ ਕਰਨਾ ਬੰਦ ਕਰੋ। ਮਨੁ ਅਤੇ ਦੇਸਵਾਲ ਦੋਵਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਿਕਸਡ ਟੀਮ ਵਿਚ ਉਹ ਜ਼ਿਆਦਾ ਮਜ਼ਬਤੀ ਨਾਲ ਉਤਰਨਗੀਆਂ।’ ਹੀਨਾ ਦੇ ਪਤੀ ਰੌਨਕ ਪੰਡਿਤ ਭਾਰਤੀ ਪਿਸਤੌਲ ਟੀਮ ਦੇ ਕੋਚ ਵੀ ਹਨ।

ਇਹ ਵੀ ਪੜ੍ਹੋ: Tokyo Olympics: ਸਾਨੀਆ ਅਤੇ ਅੰਕਿਤਾ ਦੀ ਜੋੜੀ ਮਹਿਲਾ ਡਬਲਜ਼ ਦੇ ਪਹਿਲੇ ਗੇੜ ’ਚ ਹਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News