Tokyo Olympics : ਤੀਰਅੰਦਾਜ਼ੀ ’ਚ ਪੁਰਸ਼ਾਂ ਦੇ ਨਿੱਜੀ ਰੈਂਕਿੰਗ ਰਾਊਂਡ ’ਚ ਭਾਰਤੀ ਖਿਡਾਰੀਆਂ ਦੀ ਮਾੜੀ ਸ਼ੁਰੂਆਤ
Friday, Jul 23, 2021 - 01:05 PM (IST)
ਸਪੋਰਟਸ ਡੈਸਕ— ਪੁਰਸ਼ਾਂ ਦੇ ਤੀਰਅੰਦਾਜ਼ੀ ਨਿੱਜੀ ਰੈਂਕਿੰਗ ਰਾਊਂਡ ’ਚ ਭਾਰਤੀ ਖਿਡਾਰੀਆਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਓਲੰਪਿਕ ’ਚ ਡੈਬਿਊ ਕਰਨ ਵਾਲੇ ਪ੍ਰਵੀਣ ਜਾਧਵ ਤੀਰਅੰਦਾਜ਼ੀ ਪੁਰਸ਼ਾਂ ਦੇ ਨਿੱਜੀ ਰੈਂਕਿੰਗ ਦੌਰ ’ਚ 31ਵੇਂ ਸਥਾਨ ’ਤੇ ਚੋਟੀ ਦੇ ਭਾਰਤੀ ਫਿਨੀਸ਼ਰ ਹਨ। ਉਹ ਮਿਕਸਡ ਟੀਮ ਮੁਕਾਬਲੇ ’ਚ ਦੀਪਿਕਾ ਕੁਮਾਰੀ ਦੇ ਨਾਲ ਹੋਣਗੇ। ਸੰਯੁਕਤ ਸਕੋਰ ਦੀ ਗੱਲ ਕਰੀਏ ਤਾਂ ਭਾਰਤੀ ਪੁਰਸ਼ ਤੇ ਮਿਕਸਡ ਟੀਮ 9ਵੇਂ ਸਥਾਨ ’ਤੇ ਰਹੀ।
ਅਤਨੂ ਦਾਸ 35ਵੇਂ ਸਥਾਨ, ਪ੍ਰਵੀਣ ਜਾਧਵ 31ਵੇਂ ਸਥਾਨ ਤੇ ਤਰੁਣਦੀਪ ਰਾਏ 37ਵੇਂ ਸਥਾਨ ’ਤੇ ਰਹੇ। ਅਤਨੂ ਨੇ 653 ਸਕੋਰ ਹਾਸਲ ਕੀਤੇ ਜਦਕਿ ਪ੍ਰਵੀਣ ਨੇ 656 ਤੇ ਤਰੁਣਦੀਪ ਨੇ 652 ਸਕੋਰ ਕੀਤਾ। ਅਤਨੂ ਦਾਸ ਹੁਣ 30ਵੀਂ ਰੈਂਕ ਦੇ ਚੀਨੀ ਤਾਈਪੇ ਦੇ ਵਾਈ. ਸੀ. ਡੇਂਗ, ਪ੍ਰਵੀਣ ਜਾਧਵ 34ਵੀਂ ਰੈਂਕਿੰਗ ਦੇ ਰੂਸ ਦੇ ਜੀ ਬਾਜਾਰਾਜਾਪੋਵ ਤੇ ਤਰੁਣ ਰਾਏ ਆਪਣੇ ਰਾਊਂਡ 64 ਮੈਚ ’ਚ 28ਵੀਂ ਰੈਂਕ ਦੇ ਯੂਕ੍ਰੇਨ ਦੇ ਓ ਹੁਨਬਿਨ ਨਾਲ ਭਿੜਨਗੇ।
ਇਹ ਵੀ ਪੜ੍ਹੋ : Tokyo Olympics 'ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ, ਦੀਪਿਕਾ ਕੁਮਾਰੀ ਨੇ ਹਾਸਲ ਕੀਤਾ 9ਵਾਂ ਰੈਂਕ
ਪੁਰਸ਼ਾਂ ਦੀ ਨਿੱਜੀ ਰੈਂਕਿੰਗ ਦਾ ਦੌਰ ਸਮਾਪਤ!
ਆਖ਼ਰੀ ਨਤੀਜੇ
ਪਹਿਲਾ ਸਥਾਨ : ਦੱਖਣੀ ਕੋਰੀਆ ਦੇ ਜੇ. ਦੇਓਕ ਕਿਮ- 688
ਦੂਜਾ ਸਥਾਨ : ਯੂ. ਐੱਸ. ਏ. ਦੀ ਐਲੀਸਨ ਬ੍ਰੈਡੀ -682
ਤੀਜਾ ਸਥਾਨ : ਦੱਖਣੀ ਕੋਰੀਆ ਦੇ ਜਿਨਹਯੋਕ ਓਹ- 681
ਚੌਥਾ ਸਥਾਨ : ਦੱਖਣੀ ਕੋਰੀਆ ਦੇ ਵੂਜਿਨ ਕਿਮ- 680
ਪੰਜਵਾਂ ਸਥਾਨ : ਜਾਪਾਨ ਦੇ ਹਿਰੋਕੀ ਮੁਟੋ - 678
....
31ਵਾਂ ਸਥਾਨ : ਪ੍ਰਵੀਣ ਜਾਧਵ ਦਾ ਸਕੋਰ 656
35ਵਾਂ ਸਥਾਨ : ਅਤਨੂ ਦਾਸ ਦਾ ਸਕੋਰ 653
37ਵਾਂ ਸਥਾਨ : ਤਰੁਣਦੀਪ ਰਾਏ ਦਾ ਸਕੋਰ 652
ਇਹ ਵੀ ਪੜ੍ਹੋ : ਟੋਕੀਓ ਓਲੰਪਕ ’ਚ ਦਮ ਦਿਖਾਵੇਗੀ ਇੰਡੀਅਨ ਏਅਰਫ਼ੋਰਸ, ਇਹ ਪੰਜ ਜਵਾਨ ਲਹਿਰਾਉਣਗੇ ਤਿਰੰਗਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।